02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਕੂਲ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਚੰਗੇ ਨਾਗਰਿਕ ਬਣਨ ਲਈ ਵੀ ਸਿੱਖਿਆ ਦਿੱਤੀ ਜਾਂਦੀ-ਮੋਨਿਕਾ ਗੁਪਤਾ

ਖਰੜ, 1 ਨਵੰਬਰ (ਗੁਰਮੁੱਖ ਸਿੰਘ ਮਾਨ)-ਸਕੌਨਿਸ ਵਰਲਡ ਸਕੂਲ ਘਟੌਰ ਵਿਖੇ ਸਕੂਲ ਕੈਂਪਸ ਵਿਚ ਸਮਾਗਮ ਕਰਵਾਇਆ। ਸਮਾਗਮ ਦੀ ਸ਼ਰੂਆਤ ਸਕੂਲ ਦੀ ਡਾਇਰੈਕਟਰ ਮੋਨਿਕਾ ਗੁਪਤਾ, ਡਾਇਰੈਕਟਰ ਸੰਦੀਪ ਗੁਪਤਾ ਤੇ ਪ੍ਰਿੰਸੀਪਲ ਸੀਮਾ ਵਧਵਾ ਅਤੇ ਵਾਈਸ ਪ੍ਰਿੰਸੀਪਲ ਨੇਹਾ ਮਹਾਜਨ ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਦੀਪ ਜਗਾ ਕੇ ਸ਼ੁਰੂਆਤ ਕੀਤੀ।

ਅਜੀਤ ਡੈਸਕ 02-11-2026
ਖਰੜ, 1 ਨਵੰਬਰ (ਗੁਰਮੁੱਖ ਸਿੰਘ ਮਾਨ)-ਸਕੌਨਿਸ ਵਰਲਡ ਸਕੂਲ ਘਟੌਰ ਵਿਖੇ ਸਕੂਲ ਕੈਂਪਸ ਵਿਚ ਸਮਾਗਮ ਕਰਵਾਇਆ। ਸਮਾਗਮ ਦੀ ਸ਼ਰੂਆਤ ਸਕੂਲ ਦੀ ਡਾਇਰੈਕਟਰ ਮੋਨਿਕਾ ਗੁਪਤਾ, ਡਾਇਰੈਕਟਰ ਸੰਦੀਪ ਗੁਪਤਾ ਤੇ ਪ੍ਰਿੰਸੀਪਲ ਸੀਮਾ ਵਧਵਾ ਅਤੇ ਵਾਈਸ ਪ੍ਰਿੰਸੀਪਲ ਨੇਹਾ ਮਹਾਜਨ ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਦੀਪ ਜਗਾ ਕੇ ਸ਼ੁਰੂਆਤ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ ਅਤੇ ਉਸ ਤੋਂ ਬਾਅਦ ਗੀਤ ਰਾਹੀਂ ਹਾਜ਼ਰੀ ਲਗਵਾਈ। ਸਕੂਲ ਦੀ ਡਾਇਰੈਕਟਰ ਮੋਨਿਕਾ ਗੁਪਤਾ ਨੇ ਕਿਹਾ ਕਿ ਸਕੂਲ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਅਨੁਸਾਰ ਹਰ ਖੇਤਰ ਵਿਚ ਵੱਡੀਆਂ ਉਪਲੱਬਧੀਆਂ ਲਈ ਤਿਆਰ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਲਈ ਗਿਆਨ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੀ ਪੜ੍ਹਾਈ ਤੋਂ ਇਲਾਵਾ ਚੰਗੇ ਨਾਗਰਿਕ ਬਣ ਕੇ ਹਰ ਖੇਤਰ ਵਿਚ ਅੱਗੇ ਵੱਧ ਸਕਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਦੇ ਸੋਸ਼ਲ ਮੀਡੀਆਂ ਦੇ ਯੁੱਗ ਵਿਚ ਆਈਆਂ ਰਿਪੋਰਟਾਂ ਤੇ ਬਹੁਤਾ ਯਕੀਨ ਕਰਨਾ ਔਖਾ ਹੋ ਗਿਆ ਹੈ, ਕਿਉਂਕਿ ਵਾਪਰ ਰਹੀਆਂ ਘਟਨਾਵਾਂ ਦੀ ਕਈ ਵਾਰ ਸੱਚਾਈ ਬਾਅਦ ਵਿਚ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਬੱਚੇ ਹਰ ਖੇਤਰ ਵਿਚ ਅੱਗੇ ਵੱਧ ਰਹੇ ਹਨ। ਵਾਲੀਬਾਲ ਕੋਚ ਕੇਵਲ ਕ੍ਰਿਸ਼ਨ ਵਲੋਂ ਸਮਾਗਮ ਵਿਚ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਨੇ 10 ਵਾਂ ਸੀ . ਯੂ . ਮੀਡੀਆ ਫੈਸਟ 2026’ ਕਰਵਾਇਆ ਅਗਲੀ ਖ਼ਬਰ ਮੁਬਾਰਿਕਪੁਰ ਵਿਚ ਡਿਊਟੀ ਦੌਰਾਨ ਬਿਜਲੀ ਕਰਮਚਾਰੀ ਨੂੰ ਕਰੰਟ ਲੱਗਿਆ, ਝੁਲਸ ਕੇ ਖੰਭੇ ਤੋਂ ਡਿੱਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।