ਰੇਲ ਗੱਡੀ ਦੀ ਲਪੇਟ ’ ਚ ਆਉਣ ਕਾਰਨ ਨੌਜਵਾਨ ਦੀ ਮੌਤ
ਡੇਰਾਬੱਸੀ, 3 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜੇ ਘੱਗਰ-ਦੱਪਰ ਰੇਲਵੇ ਸਟੇਸ਼ਨਾਂ ਵਿਚਕਾਰ ਡੇਰਾਬੱਸੀ ਰੇਲਵੇ ਫਾਟਕ ਕੋਲ ਅੱਜ ਬਾਅਦ ਦੁਪਹਿਰ ਇਕ ਦਰਦਨਾਕ ਹਾਦਸੇ ਦੌਰਾਨ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਕਰੀਬ 30 ਤੋਂ 35 ਸਾਲਾ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਬਾਅਦ ਦੁਪਹਿਰ ਕਰੀਬ 3 ਵੱਜ ਕੇ 20 ਮਿੰਟ ‘ਤੇ ਵਾਪਰਿਆ, ਜਦੋਂ ਨੌਜਵਾਨ ਰੇਲ ਗੱਡੀ ਨੰ.
ਡੇਰਾਬੱਸੀ, 3 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜੇ ਘੱਗਰ-ਦੱਪਰ ਰੇਲਵੇ ਸਟੇਸ਼ਨਾਂ ਵਿਚਕਾਰ ਡੇਰਾਬੱਸੀ ਰੇਲਵੇ ਫਾਟਕ ਕੋਲ ਅੱਜ ਬਾਅਦ ਦੁਪਹਿਰ ਇਕ ਦਰਦਨਾਕ ਹਾਦਸੇ ਦੌਰਾਨ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਕਰੀਬ 30 ਤੋਂ 35 ਸਾਲਾ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਬਾਅਦ ਦੁਪਹਿਰ ਕਰੀਬ 3 ਵੱਜ ਕੇ 20 ਮਿੰਟ ‘ਤੇ ਵਾਪਰਿਆ, ਜਦੋਂ ਨੌਜਵਾਨ ਰੇਲ ਗੱਡੀ ਨੰ. 20977 ਅੱਪ ਐਕਸਪ੍ਰੈੱਸ ਦੀ ਲਪੇਟ ਵਿਚ ਆ ਗਿਆ। ਮ੍ਰਿਤਕ ਦੀ ਪਛਾਣ ਨਾ ਹੋਣ ਕਾਰਨ ਰੇਲਵੇ ਪੁਲਿਸ ਵਲੋਂ ਉਸ ਦੇ ਵਾਰਸਾਂ ਦਾ ਪਤਾ ਲਗਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਸਰਕਾਰੀ ਰੇਲਵੇ ਪੁਲਿਸ ਚੌਕੀ ਘੱਗਰ (ਮੁਬਾਰਿਕਪੁਰ) ਵਲੋਂ ਮਾਮਲੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਰੇਲਵੇ ਪੁਲਿਸ ਘੱਗਰ ਦੇ ਇੰਚਾਰਜ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਰੰਗ ਕਣਕਵੰਨਾ, ਚਿਹਰਾ ਗੋਲ ਤੇ ਸਿਰ ਦੇ ਵਾਲ ਕੱਟੇ ਹੋਏ ਹਨ, ਜਦਕਿ ਉਸ ਨੇ ਕਲੀਨ ਸ਼ੇਵ ਕੀਤੀ ਹੋਈ ਸੀ। ਮ੍ਰਿਤਕ ਨੇ ਅਸਮਾਨੀ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ, ਜਿਸ ਦੇ ਅਗਲੇ ਪਾਸੇ ਚਿੱਟੇ ਰੰਗ ਦਾ ਛਪਿਆ ਹੋਇਆ ਨਿਸ਼ਾਨ ਸੀ। ਇਸ ਤੋਂ ਇਲਾਵਾ ਉਸ ਨੇ ਕਰੀਮ ਰੰਗ ਦੀ ਪੈਂਟ ਤੇ ਕਾਲੇ ਰੰਗ ਦੀਆਂ ਚਿੱਟੀਆਂ ਧਾਰੀਆਂ ਵਾਲੀ ਕੈਪਰੀ ਪਹਿਨੀ ਹੋਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਤ ਕਿਸ ਤਰ੍ਹਾਂ ਹੋਈ ਹਾਲੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਮ੍ਰਿਤਕ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਰੇਲਵੇ ਪੁਲਿਸ ਚੌਕੀ ਘੱਗਰ ਨਾਲ ਸੰਪਰਕ ਕਰ ਸਕਦਾ ਹੈ।