08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਕੇਂਦਰ ਸਰਕਾਰ ਆਰ. ਡੀ. ਬੀ. ਆਈ. ਬੈਂਕ ਨੂੰ ਵੇਚਣ ਦਾ ਫੈਸਲਾ ਵਾਪਸ ਲਵੇ-ਕਾ. ਸੁਖਵਿੰਦਰ ਸਿੰਘ ਸੇਖੋ

ਚੰਡੀਗੜ੍ਹ, 7 ਨਵੰਬਰ (ਅਜਾਇਬ ਸਿੰਘ ਔਜਲਾ)-ਸੀ. ਪੀ.

ਅਜੀਤ ਡੈਸਕ 08-11-2026
ਚੰਡੀਗੜ੍ਹ, 7 ਨਵੰਬਰ (ਅਜਾਇਬ ਸਿੰਘ ਔਜਲਾ)-ਸੀ. ਪੀ. ਆਈ. (ਐਮ ) ਦੀ ਪੰਜਾਬ ਰਾਜ ਕਮੇਟੀ ਦੇ ਸੂਬਾ ਸਕੱਤਰੇਤ ਦੀ ਮੀਟਿੰਗ ਜੋ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਦੀ ਪ੍ਰਧਾਨਗੀ ਹੇਠ ਹੋਈ, ਵਿਚ ਇਕ ਮਤੇ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਈ. ਡੀ. ਬੀ. ਆਈ. ਬੈਂਕ ਨੂੰ ਕੈਨੇਡਾ ਦੀ ਫੇਅਰਫੈਕਸ ਵਿੱਤੀ ਸੰਸਥਾ ਕੋਲ 53,000 ਕਰੋੜ ਰੁਪਏ ’ਚ ਵੇਚਣ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਸੀ. ਪੀ. ਆਈ. (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਕਿਹਾ ਹੈ ਕਿ ਆਈ. ਡੀ. ਬੀ. ਆਈ. ਬੈਂਕ ਨੂੰ ਵੇਚਣ ਦਾ ਫੈਸਲਾ ਜਨਤਕ ਖੇਤਰ ਦੇ ਬੈਂਕਾਂ ਨੂੰ ਕਾਰਪੋਰੇਟਾਂ ਦੇ ਹੱਥਾਂ ’ਚ ਦੇਣ ਦੀ ਤਹਿਸ਼ੁਦਾ ਨੀਤੀ ਤਹਿਤ ਕੀਤਾ ਗਿਆ ਹੈ। ਉਪਰੰਤ ਸਰਕਾਰ ਹੋਰ ਸਰਕਾਰੀ ਬੈਂਕਾਂ ਦੇ ਨਿਜੀਕਰਨ ਵੱਲ ਵੀ ਵੱਧ ਰਹੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸਰਕਾਰੀ ਬੈਂਕਾਂ ਰਾਹੀਂ ਲੋਕਾਂ ਨੂੰ ਸਸਤੇ ਦਰਾਂ ’ਤੇ ਮਿਲ ਰਹੀਆਂ ਸਹੂਲਤਾਂ ਖੁਸਣਗੀਆਂ, ਇਸ ਦੇ ਨਾਲ ਹੀ ਬੈਂਕ ਕਰਮਚਾਰੀਆਂ ਦੀਆਂ ਨੌਕਰੀਆਂ, ਤਨਖਾਹਾਂ, ਪੈਨਸ਼ਨਾਂ ਤੇ ਹੋਰ ਸੇਵਾ ਸ਼ਰਤਾਂ ਪ੍ਰਭਾਵਿਤ ਹੋਣਗੀਆਂ। ਕਾਮਰੇਡ ਸੇਖੋਂ ਨੇ ਕਿਹਾ ਕਿ ਸੀ. ਪੀ. ਆਈ. ਐਮ. ਦੀ ਪੰਜਾਬ ਇਕਾਈ ਆਰ. ਡੀ. ਬੀ. ਆਈ. ਦੇ ਕਰਮਚਾਰੀਆਂ ਵਲੋਂ ਬੈਂਕ ਦੇ ਵੇਚਣ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦੀ ਹੈ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਆਰ. ਡੀ. ਬੀ. ਆਈ. ਬੈਂਕ ਨੂੰ ਵੇਚਣ ਦਾ ਫੈਸਲਾ ਵਾਪਸ ਲਵੇ। 07 ਸੀਐਚਡੀ14
ਪਿਛਲੀ ਖ਼ਬਰ ਸੰਗਰੂਰ ਦੀ ਇਤਿਹਾਸਕ ਰੈਲੀ ਨੇ ਸੂਬੇ ਦੇ ਕਾਂਗਰਸੀ ਵਰਕਰਾਂ ’ਚ ਨਵਾਂ ਜੋਸ਼ ਭਰਿਆ-ਕੰਗ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਸਕੂਲ ਦੇ ਵਿੱਦਿਆਰਥੀਆਂ ਨੇ ਨਿਵੇਕਲੇ ਢੰਗ ਨਾਲ ਮਨਾਈ ਦੀਵਾਲੀ ਸਕੂਲ ਅਧਿਆਪਕਾਂ ਨੂੰ ਪ੍ਰਬੰਧਕ ਕਮੇਟੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।