08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਐਚ. ਪੀ. ਵਲੋਂ ਓਮਨੀਬੁੱਕ 5 ਤੇ ਪ੍ਰੋਬੁੱਕ 4 ਜੀ2ਆਈਐੱਸ ਪੇਸ਼

ਚੰਡੀਗੜ੍ਹ, 7 ਨਵੰਬਰ (ਅ. ਬ.)

ਅਜੀਤ ਡੈਸਕ 08-11-2026
ਚੰਡੀਗੜ੍ਹ, 7 ਨਵੰਬਰ (ਅ.ਬ.)-ਐਚ. ਪੀ. ਇੰਡੀਆ ਨੇ ਐਚ. ਪੀ. ਓਮਨੀਬੁੱਕ 5 ਤੇ ਐਚ. ਪੀ. ਪ੍ਰੋਬੁੱਕ 4 ਜੀ2ਆਈਐੱਸ ਲੈਪਟਾਪ ਲਾਂਚ ਕਰਨ ਦਾ ਐਲਾਨ ਕੀਤਾ। ਐਚ. ਪੀ. ਓਮਨੀਬੁੱਕ 5 ਨੂੰ ਵਿਦਿਆਰਥੀਆਂ ਦੀ ਪੜ੍ਹਾਈ ਤੇ ਰਚਨਾਤਮਕ ਗਤੀਵਿਧੀਆਂ ਵਿਚ ਸਹਿਯੋਗ ਦੇਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਉਥੇ ਹੀ, ਐਚ. ਪੀ. ਪ੍ਰੋਬੁੱਕ 4 ਜੀ2ਆਈਐੱਸ ਨੂੰ ਭਾਰਤ ਦੇ ਤੇਜ਼ੀ ਨਾਲ ਅੱਗੇ ਵਧ ਰਹੇ ਕਾਰੋਬਾਰਾਂ ਤੇ ਚਲਦੇ-ਫਿਰਦੇ ਕੰਮ ਕਰਨ ਵਾਲੇ ਪੇਸ਼ੇਵਰਾਂ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਡਿਜ਼ਾਈਨ ਕੀਤਾ ਗਿਆ ਹੈ। ਬਿਹਤਰ ਕਾਰਗੁਜ਼ਾਰੀ, ਆਸਾਨੀ ਨਾਲ ਲਿਜਾਣ ਦੀ ਸਹੂਲਤ ਤੇ ਏ. ਆਈ. ਆਧਾਰਿਤ ਤਜਰਬੇ ‘ਤੇ ਵਿਸ਼ੇਸ਼ ਧਿਆਨ ਦਿੰਦਿਆਂ ਇਨ੍ਹਾਂ ਨਵੇਂ ਉਪਕਰਨਾਂ ਨੂੰ ਪੜ੍ਹਾਈ ਤੇ ਕੰਮ ਕਰਨ ਦੇ ਵਧੇਰੇ ਲਚਕਦਾਰ ਤਰੀਕਿਆਂ ਦੇ ਅਨੁਕੂਲ ਬਣਾਇਆ ਗਿਆ ਹੈ।ਐਚ. ਪੀ. ਇੰਡੀਆ ਦੇ ਪਰਸਨਲ ਸਿਸਟਮਜ਼ ਦੇ ਸੀਨੀਅਰ ਡਾਇਰੈਕਟਰ ਵਿਨੀਤ ਗੇਹਾਨੀ ਨੇ ਕਿਹਾ ਕਿ ਭਾਰਤ ਦੇ ਵਿਦਿਆਰਥੀ ਤੇ ਕਾਰੋਬਾਰੀ ਲਗਾਤਾਰ ਡਿਜੀਟਲ ਦੁਨੀਆ ਨਾਲ ਜੁੜ ਰਹੇ ਹਨ ਅਤੇ ਇਸ ਦੇ ਨਾਲ ਹੀ ਤਕਨਾਲੋਜੀ ਪ੍ਰਤੀ ਉਨ੍ਹਾਂ ਦੀਆਂ ਉਮੀਦਾਂ ਵੀ ਬਦਲ ਰਹੀਆਂ ਹਨ। ਵਿਦਿਆਰਥੀਆਂ ਨੂੰ ਅਜਿਹੀ ਤਕਨਾਲੋਜੀ ਦੀ ਲੋੜ ਹੈ, ਜੋ ਉਨ੍ਹਾਂ ਦੀ ਪੜ੍ਹਾਈ ਦੇ ਨਾਲ-ਨਾਲ ਰਚਨਾਤਮਕ ਗਤੀਵਿਧੀਆਂ ਵਿਚ ਵੀ ਸਹਿਯੋਗ ਦੇ ਸਕੇ।
ਪਿਛਲੀ ਖ਼ਬਰ ਹੈਪੀ ਚੈਂਪਸ ਪ੍ਰੀ-ਸਕੂਲ ਖਰੜ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ ਵਲੋਂ ਭਲਕੇ ਮਨਾਇਆ ਜਾਵੇਗਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।