15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਚੱਲਦੇ ਕੈਂਟਰ ਨੂੰ ਲੱਗੀ ਅੱਗ, ਡਰਾਈਵਰ ਨੇ ਸਮੇਂ ਸਿਰ ਗੱਡੀ ਰੋਕ ਕੇ ਬਚਾਈ ਆਪਣੀ ਜਾਨ

ਜ਼ੀਰਕਪੁਰ, 14 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ-ਚੰਡੀਗੜ੍ਹ ਫਲਾਈਓਵਰ ‘ਤੇ ਸਨਿਚਰਵਾਰ ਨੂੰ ਉਸ ਸਮੇਂ ਅਫਰਾ-ਤਫਰੀ ਮਚ ਗਈ, ਜਦੋਂ ਸੜਕ ‘ਤੇ ਚੱਲ ਰਹੇ ਇਕ ਕੈਂਟਰ ਨੂੰ ਅਚਾਨਕ ਅੱਗ ਲੱਗ ਗਈ। ਕੈਂਟਰ ਚਾਲਕ ਸਮੇਂ ਸਿਰ ਗੱਡੀ ਰੋਕ ਕੇ ਹੇਠਾਂ ਉਤਰ ਗਿਆ ਤੇ ਆਪਣੀ ਜਾਨ ਬਚਾਈ।

ਅਜੀਤ ਡੈਸਕ 15-11-2026
ਜ਼ੀਰਕਪੁਰ, 14 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ-ਚੰਡੀਗੜ੍ਹ ਫਲਾਈਓਵਰ ‘ਤੇ ਸਨਿਚਰਵਾਰ ਨੂੰ ਉਸ ਸਮੇਂ ਅਫਰਾ-ਤਫਰੀ ਮਚ ਗਈ, ਜਦੋਂ ਸੜਕ ‘ਤੇ ਚੱਲ ਰਹੇ ਇਕ ਕੈਂਟਰ ਨੂੰ ਅਚਾਨਕ ਅੱਗ ਲੱਗ ਗਈ। ਕੈਂਟਰ ਚਾਲਕ ਸਮੇਂ ਸਿਰ ਗੱਡੀ ਰੋਕ ਕੇ ਹੇਠਾਂ ਉਤਰ ਗਿਆ ਤੇ ਆਪਣੀ ਜਾਨ ਬਚਾਈ। ਘਟਨਾ ਕਾਰਨ ਫਲਾਈਓਵਰ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਕਾਫ਼ੀ ਸਮੇਂ ਤੱਕ ਪ੍ਰਭਾਵਿਤ ਰਹੀ। ਕੈਂਟਰ ਚਾਲਕ ਬੌਬੀ ਨੇ ਦੱਸਿਆ ਕਿ ਉਹ ਡੇਰਾਬੱਸੀ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਜ਼ੀਰਕਪੁਰ-ਚੰਡੀਗੜ੍ਹ ਫਲਾਈਓਵਰ ‘ਤੇ ਪਹੁੰਚਿਆ ਤਾਂ ਉਸ ਨੇ ਗੱਡੀ ਦੇ ਸੈਂਸਰ ‘ਤੇ ਤਾਪਮਾਨ ਵਧਣ ਦਾ ਸੰਕੇਤ ਦੇਖਿਆ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਉਸ ਨੇ ਤੁਰੰਤ ਕੈਂਟਰ ਸੜਕ ਕਿਨਾਰੇ ਰੋਕ ਦਿੱਤਾ ਤੇ ਖ਼ੁਦ ਹੇਠਾਂ ਉਤਰ ਗਿਆ। ਉਸ ਦੇ ਗੱਡੀ ‘ਚੋਂ ਬਾਹਰ ਨਿਕਲਣ ਤੋਂ ਕੁਝ ਹੀ ਸਮੇਂ ਬਾਅਦ ਕੈਂਟਰ ਨੂੰ ਅਚਾਨਕ ਅੱਗ ਲੱਗ ਗਈ। ਚਾਲਕ ਅਨੁਸਾਰ ਕੈਂਟਰ ਖਾਲੀ ਸੀ ਤੇ ਉਸ ‘ਚ ਕੋਈ ਸਾਮਾਨ ਲੋਡ ਨਹੀਂ ਸੀ। ਉਸ ਨੇ ਕਿਹਾ ਕਿ ਜੇਕਰ ਉਹ ਸਮੇਂ ਸਿਰ ਗੱਡੀ ਨਾ ਰੋਕਦਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਕੈਂਟਰ ਨੂੰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ। ਮਾਮਲੇ ਸੰਬੰਧੀ ਫਾਇਰ ਅਫ਼ਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ ਸੀ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਇਕ ਫਾਇਰ ਟੈਂਡਰ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੈ।
ਪਿਛਲੀ ਖ਼ਬਰ ਨੈੱਟਬਾਲ ਚੈਂਪੀਅਨਸ਼ਿਪ ’ਚ ਸੈਕਰਡ ਹਾਰਟ ਤੇ ਕੇ. ਬੀ. ਡੀ. ਏ. ਵੀ. ਸਕੂਲਾਂ ਸਮੇਤ ਜੀ. ਆਈ. ਐਸ. ਕਲੱਬ ਨੇ ਜਿੱਤੇ ਖ਼ਿਤਾਬ ਅਗਲੀ ਖ਼ਬਰ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਪ੍ਰਧਾਨਗੀ ਹੇਠ ਕਾਰਜਸ਼ਾਲਾ , ਸੂਬਾ ਇੰਚਾਰਜ ਮਹਿੰਦਰ ਪਾਂਡੇ ਨੇ ਸੌਂਪੀਆਂ ਮੰਡਲਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।