05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਬੋਹਾ ਤੇ ਬੁਢਲਾਡਾ 'ਚ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 01-02-2026
ਬੋਹਾ/ਬੁਢਲਾਡਾ, 31 ਜਨਵਰੀ (ਰਮੇਸ਼ ਤਾਂਗੜੀ, ਸਵਰਨ ਸਿੰਘ ਰਾਹੀ)- ਕਸਬਾ ਬੋਹਾ ਵਿਖੇ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ ਗਿਆ | ਸੰਗਤਾਂ ਵਲੋਂ ਕੀਰਤਨ ਦਾ ਗਲੀ-ਮੁਹੱਲਿਆਂ, ਬਾਜ਼ਾਰਾਂ ਆਦਿ ਥਾਵਾਂ 'ਤੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ | ਗੁਰੂ ਰਵਿਦਾਸ ਕਮੇਟੀ ਬਾਗ ਵਾਲਾ ਵਿਹੜਾ ਦੇ ਆਗੂ ਭੋਲਾ ਸਿੰਘ, ਪੱਪੂ ਸਿੰਘ, ਸਾਉਣ ਸਿੰਘ ਤੇ ਜਿੰਦਰਪਾਲ ਸਿੰਘ ਨੇ ਦੱਸਿਆ ਕਿ ਚੰਭਾ ਬਸਤੀ ਦੀ ਧਰਮਸ਼ਾਲਾ ਤੋਂ ਸ਼ੁਰੂ ਕਰ ਕੇ ਪੰਜ ਪਿਆਰਿਆਂ ਦੀ ਅਗਵਾਈ 'ਚ ਚੰਭਾ ਬਸਤੀ, ਗਾਦੜ ਪੱਤੀ ਦੀ ਰਵੀਦਾਸ ਧਰਮਸ਼ਾਲਾ ਅਤੇ ਗਾਦੜ ਪੱਤੀ ਹੋ ਕੇ ਇਹ ਕੀਰਤਨ ਬਾਗ ਵਾਲੇ ਵਿਹੜੇ ਪੁੱਜਾ | ਰਾਗੀ, ਢਾਡੀ ਦੇ ਜਥੇ ਨੇ ਗੁਰਬਾਣੀ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਬੱਚਿਆਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ | ਗੁਰਦੁਆਰਾ ਨਵੀਨ ਸਰ ਦੇ ਹੈੱਡ ਗ੍ਰੰਥੀ ਬਾਬਾ ਸੋਹਣਾ ਸਿੰਘ ਨੇ ਦੱਸਿਆ ਕਿ 1 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਇਸ ਮੌਕੇ ਕਾਲਾ ਸਿੰਘ, ਅਮੋਲਕ ਸਿੰਘ, ਪਾਲ ਸਿੰਘ, ਲੀਲਾ ਸਿੰਘ, ਜਤਿੰਦਰ ਸਿੰਘ, ਮਨਜੀਤ ਸਿੰਘ, ਨਛੱਤਰ ਸਿੰਘ ਜਸਪਾਲ ਸਿੰਘ, ਮਨਦੀਪ ਮਣੀ, ਗਮਦੂਰ ਸਿੰਘ, ਸੁਨੀਲ ਗੋਇਲ ਆਦਿ ਹਾਜ਼ਰ ਸਨ |
ਬੁਢਲਾਡਾ- ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦੀਆਂ ਸੰਗਤਾਂ ਵਲੋਂ ਸਮਾਗਮਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਸੰਗਤਾਂ ਵਲੋਂ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਭਾਈ ਜਗਜੀਤ ਸਿੰਘ ਗੁਰਨੇ ਕਲਾਂ ਵਾਲਿਆਂ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਸਬੰਧੀ ਇਤਿਹਾਸਕ ਬਿਰਤਾਂਤ ਸੁਣਾਏ | ਪ੍ਰਬੰਧਕਾਂ ਨੇ ਦੱਸਿਆ ਕਿ 1 ਫਰਵਰੀ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ | ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ, ਗੁਰੂ ਘਰ ਕਮੇਟੀ ਦੀ ਆਗੂ ਸਿੰਘ ਬਿੱਲੂ ਸਿੰਘ, ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੁਖੀ ਮਾਸਟਰ ਕੁਲਵੰਤ ਸਿੰਘ, ਡਾ. ਕਮਲਜੀਤ ਸਿੰਘ ਬੌਬੀ, ਸੁਰਜੀਤ ਸਿੰਘ ਟੀਟਾ, ਕੁਲਦੀਪ ਸ਼ਮਾਰ, ਬਲਵਿੰਦਰ ਸਿੰਘ ਗ੍ਰੰਥੀ, ਮਿਸਤਰੀ ਮਿੱਠੂ ਸਿੰਘ, ਭਗਵਾਨ ਸਿੰਘ, ਭਾਈ ਹੰਸਾ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ ਕੈਂਥ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫ਼ਾਜ਼ਿਲਕਾ ਫਲਾਈ ਓਵਰ ਨੇੜੇ ਭਿਆਨਕ ਹਾਦਸਾ, ਟਰੱਕ ਨੇ ਕਾਰ ਨੂੰ ਮਾਰੀ ਟੱਕਰ ਅਗਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਪ੍ਰੋਗਰਾਮ ਤਹਿਤ ਬਠਿੰਡਾ ਵਿਚ ਮੁਫ਼ਤ ਮੈਡੀਕਲ ਤੇ ਕਾਨੂੰਨੀ ਕੈਂਪ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।