06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਰਕਰਾਂ ਨਾਲ ਕੀਤੀ ਭਰਵੀਂ ਮੀਟਿੰਗ

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਖ਼ੁਸ਼ਬਾਜ਼ ਸਿੰਘ ਜਟਾਣਾ | <br/> 26-01-2026
ਰਾਮਾਂ ਮੰਡੀ, 25 ਜਨਵਰੀ (ਤਰਸੇਮ ਸਿੰਗਲਾ): ਪੰਜਾਬ ਵਿਚ ਜਲਦੀ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਦੇ ਜ਼ਿਲ੍ਹਾ ਦੇਹਾਤੀ ਪ੍ਰਧਾਨ ਖ਼ੁਸ਼ਬਾਜ਼ ਸਿੰਘ ਜਟਾਣਾ ਵਲੋਂ ਅੱਜ ਸ਼ਾਮ ਪਾਰਟੀ ਵਰਕਰਾਂ ਨਾਲ ਸਥਾਨਕ ਐਸ.ਐਸ.ਡੀ. ਧਰਮਸਾਲਾ ਵਿਖੇ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਖ਼ੁਸ਼ਬਾਜ਼ ਸਿੰਘ ਜਟਾਣਾ ਨੇ ਕਿਹਾ ਕਿ ਕਾਂਗਰਸ ਵਲੋਂ ਆਪਣੇ ਰਾਜਕਾਲ ਦੌਰਾਨ ਪੰਜਾਬ ਵਿਚ ਕਰਵਾਏ ਜੰਗੀ ਪੱਧਰ 'ਤੇ ਵਿਕਾਸ ਕੰਮਾਂ ਸਦਕਾ 2027 ਵਿਚ ਲੋਕ ਪੰਜਾਬ ਵਿਚ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋ ਰਹੇ ਹਨ | ਜਿਸਨੂੰ ਦੇਖਦਿਆਂ ਨਗਰ ਕੌਂਸਲ ਚੋਣਾਂ ਵਿਚ ਵੀ ਕਾਂਗਰਸ ਉਮੀਦਵਾਰਾਂ ਦੀ ਜਿੱਤ ਯਕੀਨੀ ਹੈ | ਉਨ੍ਹਾਂ ਵਰਕਰਾਂ ਨੂੰ ਹਲਾਸ਼ੇਰੀ ਦਿੰਦੇ ਹੋਏ ਨਗਰ ਕੌਂਸਲ ਚੋਣਾਂ ਲੜਨ ਦੇ ਇੱਛੁਕ ਵਰਕਰਾਂ ਨੂੰ ਬਿਨਾਂ ਕਿਸੇ ਡਰ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਚੋਣਾਂ ਦੌਰਾਨ ਨਾ ਕਿਸੇ ਕਿਸਮ ਦਾ ਧੱਕਾ ਕਰਾਂਗੇ ਅਤੇ ਨਾ ਸਰਕਾਰ ਵਲੋਂ ਧੱਕਾ ਬਰਦਾਸ਼ਤ ਕਰਾਂਗੇ | ਇਸ ਮੌਕੇ ਜਟਾਣਾ ਨੇ ਵਰਕਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ | ਜਟਾਣਾ ਤੋਂ ਇਲਾਵਾ ਦਰਸ਼ਨ ਸਿੰਘ ਸੰਧੂ ਮਾਨਵਾਲਾ ਰਾਮਾਂ ਬਲਾਕ ਪ੍ਰਧਾਨ, ਕਿ੍ਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ, ਰਾਜ ਕੁਮਾਰ ਯਾਦਵ, ਅਸ਼ੋਕ ਸਿੰਗਲਾ ਸ਼ਹਿਰੀ ਪ੍ਰਧਾਨ, ਰਮੇਸ਼ ਕੁਮਾਰ ਰਾਮਾਂ ਸੂਬਾ ਸਕੱਤਰ ਨੇ ਵੀ ਸੰਬੋਧਨ ਕੀਤਾ | ਮੀਟਿੰਗ ਵਿਚ ਆਮ ਵੱਡੀ ਗਿਣਤੀ ਵਰਕਰਾਂ ਤੋਂ ਇਲਾਵਾ ਪੀ.ਏ ਰਣਜੀਤ ਸਿੰਘ ਸੰਧੂ, ਲੱਕੀ ਜਟਾਣਾ, ਮਨੋਜ਼ ਸੀਂਗੋ ਐਮ.ਸੀ, ਓਮ ਪ੍ਰਕਾਸ਼ ਮਿੱਤਲ, ਜੱਗੀ ਸਿੱਧੂ, ਹਰਜਿੰਦਰ ਸਿੰਘ ਸਿੱਧੂ ਸਾਬਕਾ ਸਰਪੰਚ ਫੁਲੋਖਾਰੀ, ਵਿਕਾਸ ਬਖਤੂ, ਅੰਮਿ੍ਤਪਾਲ ਬਖਤੂ, ਗੁਰਚੇਤ ਸਿੰਘ ਸਾਬਕਾ ਸਰਪੰਚ ਸੇਖੂ, ਜਗਦੀਸ਼ ਬੰਗੀ, ਰਾਮ ਸਿੰਘ ਜੌੜਾ ਪ੍ਰਧਾਨ ਸਵਰਨਕਾਰ ਸੰਘ, ਅੰਗਰੇਜ਼ ਸਿੰਘ ਪੱਕਾ ਕਲਾਂ ਸਾਬਕਾ ਸਰਪੰਚ, ਡਾ. ਪ੍ਰੇਮ ਕੁਮਾਰ ਜੈਨ, ਵਰਿੰਦਰ ਵੀਰ ਸਾਬਕਾ ਐਮ.ਸੀ, ਤਰਸੇਮ ਨਾਗਰ, ਵਿਜੇ ਧੂੜੀਆ, ਸੋਹਨ ਲਾਲ ਸਟੂਡੀਓ, ਨਵਲ ਕਿਸ਼ੋਰ ਸਾਬਕਾ ਐਮ.ਸੀ, ਕੁਲਦੀਪ ਸਿੰਘ ਸਾਬਕਾ ਸਰਪੰਚ ਕਮਾਲੂ, ਰਾਜਪਾਲ ਸੁਖਲੱਧੀ, ਸੱਤਪਾਲ ਚਲਾਣਾ, ਨਵਲ ਡਾ. ਹਰਜਿੰਦਰ ਸਿੱਧੂ ਰਾਮਸਰਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤ ਗਰੁੱਪ ਆਫ਼ ਕਾਲਜਿਜ਼ 'ਚ ਆਨਲਾਈਨ ਐਫ.ਡੀ.ਪੀ. ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫੈਸਲਾ ਸਿੱਖਾਂ ਦੇ ਜ਼ਖਮਾਂ ਨੂੰ ਕੁਰੇਦਣ ਵਾਲਾ- ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।