06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਭਾਰਤ ਗਰੁੱਪ ਆਫ਼ ਕਾਲਜਿਜ਼ 'ਚ ਆਨਲਾਈਨ ਐਫ.ਡੀ.ਪੀ. ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 26-01-2026
ਸਰਦੂਲਗੜ੍ਹ, 25 ਜਨਵਰੀ (ਜੀ.ਐਮ ਅਰੋੜਾ)- ਸਥਾਨਕ ਭਾਰਤ ਗਰੁੱਪ ਆਫ਼ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ ਵਿਕਲਪਿਕ ਈਾਧਨ ਦੀ ਵਰਤੋਂ ਕਰਨ ਵਾਲੇ ਇੰਟਰਨਲ ਕੰਬਸ਼ਨ ਇੰਜਨ ਦੀਆਂ ਵਿਸ਼ੇਸ਼ਤਾਵਾਂ ਸਬੰਧਿਤ 6 ਦਿਨਾਂ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਏ.ਆਈ.ਸੀ.ਟੀ.ਈ ਅਟਲ ਦੁਆਰਾ ਸਪਾਂਸਰ ਕੀਤਾ ਗਿਆ | ਐਨ.ਆਈ.ਟੀ. ਜਲੰਧਰ, ਥਾਪਰ ਇੰਸਟੀਚਿਊਟ ਪਟਿਆਲਾ, ਐਲ.ਪੀ.ਯੂ., ਚੰਡੀਗੜ੍ਹ ਯੂਨੀਵਰਸਿਟੀ ਵਰਗੇ ਉੱਚ ਚੋਟੀ ਦੇ ਕਾਲਜ ਅਤੇ ਯੂਨੀਵਰਸਿਟੀਆਂ ਸ਼ਾਮਿਲ ਸਨ | ਕਾਲਜ ਦੇ ਸੀ.ਈ.ਓ. ਰਾਜੇਸ਼ ਗਰਗ ਅਤੇ ਡਾਇਰੈਕਟਰ ਮੋਹਿਤ ਕੁਮਾਰ ਜੈਨ ਨੇ ਕਿਹਾ ਕਿ ਕਾਲਜ 'ਚ ਇਹ ਪ੍ਰੋਗਰਾਮ ਦਾ ਹੋਣਾ ਸਾਡੇ ਲਈ ਫਕਰ ਵਾਲੀ ਗੱਲ ਹੈ | ਪਿ੍ੰਸੀਪਲ ਡਾ. ਗੀਤੇਸ਼ ਗੋਗਾ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਮਕਸਦ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਗਰੀਨ ਫਿਊਲ ਤਕਨਾਲੋਜੀ ਅਤੇ ਵਿਕਲਪਿਕ ਇੰਧਨ ਦੀ ਵਰਤੋਂ ਰਾਹੀਂ ਇੰਜਨ ਦੀ ਸਮਰੱਥਾ ਵਧਾਉਣ ਬਾਰੇ ਸਿਖਲਾਈ ਦੇਣਾ ਹੈ | ਭਾਰਤ ਦੇ 20 ਰਾਜਾਂ ਵਿਚੋਂ 238 ਪ੍ਰੋਫੈਸਰਾਂ, ਅਧਿਆਪਕਾਂ ਅਤੇ ਖੋਜਕਰਤਾਵਾਂ ਨੇ ਹਿੱਸਾ ਲਿਆ | ਪ੍ਰੋਫੈਸਰ ਐਕਸ ਯੂ.ਚੰਗ.ਚੂੰਗ ਚੀਨ, ਪ੍ਰੋਫੈਸਰ ਵਿਕਾਸ ਸ਼ਰਮਾ ਯੂ.ਕੇ., ਪ੍ਰੋਫੈਸਰ ਦਲੀਪ ਸ਼ਰਮਾ ਜੈਪੁਰ, ਪ੍ਰੋਫੈਸਰ ਹਰਵੀਰ ਸਿੰਘ ਪਾਲੀ ਸ੍ਰੀਨਗਰ ਅਤੇ ਵੱਖ-ਵੱਖ ਇੰਡਸਟਰੀਅਲ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਅੰਤਿਮ ਟੈਸਟ ਵਿਚ ਨਿਰਧਾਰਿਤ ਅੰਕ ਪ੍ਰਾਪਤ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ |

ਪਿਛਲੀ ਖ਼ਬਰ ਛੱਪੜ ਵਿਚ ਮਰ ਰਹੀਆਂ ਮੱਛੀਆਂ ਕਾਰਨ ਪਿੰਡ ਵਾਸੀਆਂ 'ਚ ਡਰ ਦਾ ਮਾਹੌਲ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਰਕਰਾਂ ਨਾਲ ਕੀਤੀ ਭਰਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।