14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਹਨੇਰੀ ਕਰਾਂਗੇ ਤੇਜ਼-ਤੇਜਾ ਸਿੰਘ ਗਹਿਰੀ ਭਾਗੀ <br/>

ਅਜੀਤ ਡੈਸਕ 15-02-2026

ਕੋਟਫੱਤਾ, 13 ਫਰਵਰੀ (ਰਣਜੀਤ ਸਿੰਘ ਬੁੱਟਰ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜ ਕਾਲ ਤੋਂ ਲੋਕ ਤੰਗ ਹੋ ਚੁੱਕੇ ਹਨ ਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਲੋਕ ਅਕਾਲੀ ਸਰਕਾਰ ਨੂੰ ਮੁੜ ਸੱਤਾ ਵਿਚ ਲਿਆਉਣਗੇ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੀ ਏ ਡੀ ਬੀ ਦੇ ਸਾਬਕਾ ਚੇਅਰਮੈਨ ਤੇਜਾ ਸਿੰਘ ਗਹਿਰੀ ਭਾਗੀ ਨੇ ਕੀਤਾ | ਉਨ੍ਹਾਂ ਕਿਹਾ ਕਿ ਸਮੂਹ ਅਕਾਲੀ ਵਰਕਰ ਤੇ ਆਗੂ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਚੱਲ ਰਹੀ ਹਨੇਰੀ ਨੂੰ ਮਿਲ ਕੇ ਤੇਜ਼ ਕਰਨਗੇ ਤੇ ਪੰਜਾਬ ਦਾ ਵਿਕਾਸ ਚਾਹੁਣ ਵਾਲੀ ਅਕਾਲੀ ਸਰਕਾਰ ਮੁੜ ਸੱਤਾ ਵਿਚ ਆਵੇਗੀ | ਉਨ੍ਹਾਂ ਕਿਹਾ ਕਿ ਲੋਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਪਸੰਦ ਕਰਦੇ ਹਨ ਜਿਨ੍ਹਾਂ ਦੀ ਅਗਵਾਈ ਵਿਚ 2027 ਵਿਚ ਅਕਾਲੀ ਦਲ ਬਾਦਲ ਆਪਣੀ ਸਰਕਾਰ ਬਣਾਵੇਗਾ | ਉਨ੍ਹਾਂ ਕਿਹਾ ਕਿ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਕਮਜ਼ੋਰ ਕੰਧ ਨੂੰ ਸੁੱਟਣ ਲਈ ਅਕਾਲੀ ਦਲ ਨੂੰ ਚੰਗੀ ਸੋਚ ਵਾਲੇ ਸਮਝਦਾਰ ਉਮੀਦਵਾਰ ਦੀ ਲੋੜ ਹੈ, ਜਿਸ ਦਾ ਫੈਸਲਾ ਸੁਖਬੀਰ ਸਿੰਘ ਬਾਦਲ ਹੀ ਕਰ ਸਕਦੇ ਹਨ |

ਪਿਛਲੀ ਖ਼ਬਰ ਲਹਿਰਾ ਧੂਰਕੋਟ ਦੇ ਸਕੇ ਭਰਾਵਾਂ 'ਚ ਘਰੇਲੂ ਜਗ੍ਹਾ ਦੀ ਵੰਡ ਸੰਬੰਧੀ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਕਰਵਾਇਆ ਸਮਝੌਤਾ ਅਗਲੀ ਖ਼ਬਰ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਕਾਨੂੰਨੀ ਜਾਗਰੂਕਤਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।