14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਲਹਿਰਾ ਧੂਰਕੋਟ ਦੇ ਸਕੇ ਭਰਾਵਾਂ 'ਚ ਘਰੇਲੂ ਜਗ੍ਹਾ ਦੀ ਵੰਡ ਸੰਬੰਧੀ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਕਰਵਾਇਆ ਸਮਝੌਤਾ

ਲਹਿਰਾ ਧੂਰਕੋਟ ਵਿਖੇ ਸਕੇ ਭਰਾਵਾਂ 'ਚ ਘਰੇਲੂ ਜਗ੍ਹਾ ਦੀ ਵੰਡ ਦੇ ਮਸਲੇ ਦਾ ਹੱਲ ਕਰਨ ਉਪਰੰਤ ਸਾਬਕਾ ਸਰਪੰਚ ਰਾਜਪਾਲ ਸਿੰਘ, ਸੁਖਪਾਲ ਸਿੰਘ ਲਹਿਰਾ ਧੂਰਕੋਟ, ਪਵਨ ਕੁਮਾਰ ਤੇ ਸਮਝੌਤੇ ਸਮੇਂ ਸਹਿਮਤ ਦੋਵੇਂ ਧਿਰਾਂ |<br/> 15-02-2026

(ਬਾਕੀ ਸਫ਼ਾ 6 'ਤੇ)


ਲਹਿਰਾ ਮੁਹੱਬਤ, 14 ਫਰਵਰੀ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਧੂਰਕੋਟ ਦੇ ਦੋ ਸਕੇ ਭਰਾਵਾਂ ਦੇ ਘਰੇਲੂ ਜਗ੍ਹਾ ਦੀ ਵੰਡ ਸਬੰਧੀ 20 ਸਾਲਾਂ ਤੋਂ ਚੱਲ ਰਹੇ ਝਗੜੇ ਨੂੰ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਸਮਝੌਤਾ ਕਰਵਾ ਦਿੱਤਾ ਹੈ | ਇਸ ਸਬੰਧੀ ਪਿੰਡ ਲਹਿਰਾ ਧੂਰਕੋਟ ਦੇ ਸਾਬਕਾ ਸਰਪੰਚ ਰਾਜਪਾਲ ਸਿੰਘ ਨੰਬਰਦਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਦੇ ਹੀ ਵਸਨੀਕ ਜਰਨੈਲ ਸਿੰਘ ਪੁੱਤਰ ਰੱਜਵ ਸਿੰਘ, ਮਲਕੀਤ ਸਿੰਘ ਪੁੱਤਰ ਰੱਜਵ ਸਿੰਘ, ਹਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਦੇ ਘਰੇਲੂ ਜਗ੍ਹਾ ਦੀ ਵੰਡ ਨੂੰ ਲੈ ਕੇ ਕੋਰਟ ਵਿਚ ਕੇਸ ਚੱਲਿਆ ਤੇ ਜਿਸ ਨੂੰ ਲਗਭਗ 20 ਸਾਲ ਹੋ ਗਏ ਸਨ | ਕਿਸੇ ਨੇ ਵੀ ਇਸ ਮਸਲੇ ਦਾ ਪੱਕਾ ਹੱਲ ਨਹੀਂ ਕੱਢਿਆ | ਇਹ ਮਾਮਲਾ ਜਦੋਂ ਸਾਡੇ ਧਿਆਨ ਵਿਚ ਆਇਆ ਤਾਂ ਦੋਵੇਂ ਧਿਰਾਂ ਨੂੰ ਸਮਝਾਕੇ ਮਸਲੇ ਨੂੰ ਨਿਬੇੜ ਦਿੱਤਾ ਹੈ | ਇਕ ਭਰਾ ਨੂੰ ਜਗ੍ਹਾ ਦਿਵਾ ਦਿੱਤੀ ਤੇ ਦੂਜੇ ਨੇ ਉਸ ਦੇ ਹਿੱਸੇ ਦੀ ਕੀਮਤ ਦੇ ਦਿੱਤੀ | ਇਸ ਮਾਮਲੇ ਨੂੰ ਨਿਬੇੜਨ ਲਈ ਦੋਵੇਂ ਧਿਰਾਂ ਨੇ ਸਾਬਕਾ ਸਰਪੰਚ ਰਾਜਪਾਲ ਸਿੰਘ ਨੰਬਰਦਾਰ, ਸੁਖਪਾਲ ਸਿੰਘ ਲਹਿਰਾ ਧੂਰਕੋਟ ਆਮ ਆਦਮੀ ਪਾਰਟੀ ਦੇ ਆਗੂ ਤੇ ਪਵਨ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ |

ਪਿਛਲੀ ਖ਼ਬਰ 'ਖ਼ਾਲਸਾ ਵਹੀਰ' ਸੰਬੰਧੀ ਪਿੰਡਾਂ 'ਚ ਨੁੱਕੜ ਮੀਟਿੰਗਾਂ ਕੀਤੀਆਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਹਨੇਰੀ ਕਰਾਂਗੇ ਤੇਜ਼-ਤੇਜਾ ਸਿੰਘ ਗਹਿਰੀ ਭਾਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।