ਸਰਦੂਲਗੜ੍ਹ, 14 ਫਰਵਰੀ (ਅਰੋੜਾ)- ਅਕਾਲੀ ਦਲ ਵਾਰਿਸ ਪੰਜਾਬ ਵਲੋਂ 25 ਫਰਵਰੀ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਚੱਲਣ ਵਾਲੇ 'ਖ਼ਾਲਸਾ ਵਹੀਰ' ਦੀ ਤਿਆਰੀ ਸਬੰਧੀ ਜ਼ਿਲ੍ਹਾ ਜਥੇਬੰਦੀ ਵਲੋਂ ਪਿੰਡ ਆਹਲੂਪੁਰ, ਝੰਡਾ ਕਲਾਂ, ਕੁਸਲਾ, ਦਸੌਂਧੀਆਂ, ਉੱਡਤ ਭਗਤ ਅਤੇ ਭੂੰਦੜ ਵਿਖੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ | ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਕੋਟਧਰਮੂ ਨੇ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਵਲੋਂ ਆਰੰਭੇ ਹੋਏ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਖ਼ਾਲਸਾ ਵਹੀਰ 'ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਹਰਜੀਤ ਸਿੰਘ ਗਿੱਲ, ਰਮਨ ਸਿੰਘ ਜਟਾਣਾ, ਮੱਖਣ ਸਿੰਘ ਭੂੰਦੜ, ਬਿੱਟੂ ਸਿੰਘ ਮਾਨ, ਹਰਪਾਲ ਸਿੰਘ ਕੋਟਧਰਮੂ, ਛੋਟਾ ਸਿੰਘ ਕੋਟਧਰਮੂ, ਗੁਰਪਾਲ ਸਿੰਘ ਭੂੰਦੜ, ਵਿੱਕੀ ਸਿੰਘ ਭੂੰਦੜ ਆਦਿ ਹਾਜ਼ਰ ਸਨ |
'ਖ਼ਾਲਸਾ ਵਹੀਰ' ਸੰਬੰਧੀ ਪਿੰਡਾਂ 'ਚ ਨੁੱਕੜ ਮੀਟਿੰਗਾਂ ਕੀਤੀਆਂ
ਅਜੀਤ ਡੈਸਕ
15-02-2026