14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਬਰਜਿੰਦਰ ਸਿੰਘ ਬਰਾੜ ਦੀ ਪੁਸਤਕ 'ਪੰਜਾਬ ਸਟੂਡੈਂਟਸ ਯੂਨੀਅਨ ਤੇ ਮੇਰਾ ਜੀਵਨ ਸਫ਼ਰਨਾਮਾ' ਲੋਕ ਅਰਪਣ

ਅਜੀਤ ਡੈਸਕ 15-02-2026
ਬਠਿੰਡਾ, 14 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਟੀਚਰਜ਼ ਹੋਮ ਬਠਿੰਡਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਦੀ ਪਲੇਠੀ ਪੁਸਤਕ 'ਪੰਜਾਬ ਸਟੂਡੈਂਟਸ ਯੂਨੀਅਨ ਤੇ ਮੇਰਾ ਜੀਵਨ ਸਫ਼ਰਨਾਮਾ' ਨੂੰ ਲੋਕ ਅਰਪਣ ਕੀਤਾ ਗਿਆ¢ ਸਮਾਗਮ ਦੀ ਪ੍ਰਧਾਨਗੀ ਪਿ੍ੰਸੀਪਲ ਬੱਗਾ ਸਿੰਘ ਨੇ ਕੀਤੀ ਜਦਕਿ ਪ੍ਰਧਾਨਗੀ ਮੰਡਲ ਵਿਚ ਲੇਖਕ ਬਰਜਿੰਦਰ ਸਿੰਘ ਬਰਾੜ ਦੇ ਨਾਲ ਜਸਵਿੰਦਰ ਸਿੰਘ ਬਰਾੜ, ਕਰਤਾਰ ਸਿੰਘ ਬਰਾੜ, ਜਸਪਾਲ ਮਾਨਖੇੜਾ ਅਤੇ ਪ੍ਰੋ. ਤਰਸੇਮ ਨਰੂਲਾ ਸ਼ਾਮਿਲ ਸਨ¢ ਸਮਾਗਮ ਦੀ ਸ਼ੁਰੂਆਤ ਇਨਕਲਾਬੀ ਲੇਖਕ ਮਰਹੂਮ ਰਣਜੀਤ ਲਹਿਰਾ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ¢ ਸਵਾਗਤੀ ਭਾਸ਼ਣ ਦਿੰਦਿਆਂ ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਨੇ ਕਿਹਾ ਕਿ ਇਹ ਪੁਸਤਕ ਸਿਰਫ਼ ਨਿੱਜੀ ਯਾਦਾਂ ਨਹੀਂ, ਸਗੋਂ ਵਿਦਿਆਰਥੀ ਅੰਦੋਲਨਾਂ ਦੇ ਇਤਿਹਾਸ ਦਾ ਮਹੱਤਵਪੂਰਨ ਦਸਤਾਵੇਜ਼ ਹੈ¢ ਲੇਖਕ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਰਚਨਾ ਉਨ੍ਹਾਂ ਦੀ ਜੀਵਨ ਯਾਤਰਾ ਦੇ ਨਾਲ-ਨਾਲ ਵਿਦਿਆਰਥੀ ਲਹਿਰ ਦੇ ਸੰਘਰਸ਼ਾਂ ਦੀ ਸਾਂਝੀ ਕਹਾਣੀ ਹੈ¢ ਜਸਪਾਲ ਮਾਨਖੇੜਾ ਨੇ ਕਿਹਾ ਕਿ ਅਸਲ ਸਾਡਾ ਇਤਿਹਾਸ ਬਹੁਤ ਹੱਦ ਤੱਕ ਲਿਖਿਆ ਨਹੀਂ ਗਿਆ, ਜਿਸ ਬਾਰੇ ਨਿੱਠ ਕੇ ਲਿਖਣ ਦੀ ਲੋੜ ਹੈ | ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਲੇਖਕ ਨੇ ਨਕਸਲਬਾੜੀ ਦੇ ਪ੍ਰਭਾਵ ਹੇਠ ਕੰਮ ਕਰਨ ਵਾਲੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਤਜਰਬਿਆਂ ਨੂੰ ਬਿਨ੍ਹਾਂ ਝਿਜਕ ਦਰਜ ਕੀਤਾ ਹੈ¢ ਪ੍ਰੋ. ਤਰਸੇਮ ਨਰੂਲਾ ਨੇ ਪੁਸਤਕ ਨੂੰ ਜੁਝਾਰੂ ਜੀਵਨ ਦੀ ਸੱਚੀ ਕਥਾ ਕਰਾਰ ਦਿੱਤਾ¢ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਪੁਸਤਕ ਲੋਕ ਲਹਿਰਾਂ ਨਾਲ ਜੁੜੇ ਕਾਰਕੁਨਾਂ ਦੇ ਰਾਜਨੀਤਿਕ ਰੁਝਾਨਾਂ 'ਤੇ ਵੀ ਗੰਭੀਰ ਵਿਚਾਰ ਪੇਸ਼ ਕਰਦੀ ਹੈ¢ ਇੰਜੀਨੀਅਰ ਕਰਤਾਰ ਸਿੰਘ ਬਰਾੜ ਅਤੇ ਡਾ. ਅਜੀਤਪਾਲ ਨੇ ਆਪਣੀਆਂ ਯਾਦਾਂ ਤੇ ਅਨੁਭਵ ਸਾਂਝੇ ਕੀਤੇ¢ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੀ ਆਗੂ ਪਰਮਿੰਦਰ ਕੌਰ ਨੇ ਕਿਹਾ ਕਿ ਇਹ ਪੁਸਤਕ ਨਵੀਂ ਪੀੜ੍ਹੀ ਲਈ ਪ੍ਰੇਰਣਾਦਾਇਕ ਹੈ¢ ਪ੍ਰਧਾਨਗੀ ਭਾਸ਼ਣ ਕਰਦਿਆਂ ਪਿ੍ੰ. ਬੱਗਾ ਸਿੰਘ ਨੇ ਕਿਹਾ ਕਿ ਪੁਸਤਕ ਮੁੱਲਵਾਨ ਹੈ ਅਤੇ ਅਗਲੀਆਂ ਪੀੜ੍ਹੀਆਂ ਨੂੰ ਸੇਧ ਦੇਣ ਵਾਲੀ ਹੈ | ਇਸ ਮੌਕੇ ਲੇਖਕ ਦੀ ਧਰਮ-ਪਤਨੀ ਗੁਰਚਰਨ ਕੌਰ, ਮਾਸਟਰ ਕਰਨੈਲ ਸਿੰਘ, ਨੰਦ ਸਿੰਘ ਮਹਿਤਾ, ਦਰਸ਼ਨ ਸਿੰਘ ਜੈਕ, ਮਾਸਟਰ ਰੇਸ਼ਮ ਲਾਲ, ਗੁਰਿੰਦਰ ਸਿੰਘ ਲੋਹਰਾ, ਪਾਵਰਕੌਮ ਦੇ ਤੱਤਕਾਲੀ ਐਕਸੀਅਨ ਮਹੇਸ਼ ਗਰੋਵਰ ਅਤੇ ਪੱਤਰਕਾਰ ਬਲਦੇਵ ਸੰਧੂ ਸਮੇਤ ਵੱਡੀ ਗਿਣਤੀ ਵਿਚ ਸਾਥੀ ਅਤੇ ਵਰਕਰ ਹਾਜ਼ਰ ਰਹੇ¢
ਪਿਛਲੀ ਖ਼ਬਰ ਦੀਪ ਇੰਸਟੀਚਿਊਟ ਲਹਿਰਾ ਮੁਹੱਬਤ ਦਾ ਨਤੀਜਾ ਰਿਹਾ ਸੌ ਫੀਸਦੀ ਅਗਲੀ ਖ਼ਬਰ ਨਾਗਪਾਲ ਨਰਸਿੰਗ ਕਾਲਜ 'ਚ ਕਰਵਾਇਆ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।