15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਫ਼ਿਰੋਜ਼ਾਬਾਦ ਨੇੜੇ ਸੜਕ ਹਾਦਸੇ 'ਚ ਪਿੰਡ ਛੀਨੀਵਾਲ ਕਲਾਂ ਅਤੇ ਰਾਏਸਰ ਨਾਲ ਸੰਬੰਧਿਤ ਦੋ ਨੌਜਵਾਨਾਂ ਦੀ ਮੌਤ <br/>

ਮਿ੍ਤਕ ਟੈਕਸੀ ਡਰਾਈਵਰ ਹਰਦੀਪ ਕੁਮਾਰ ਰਾਏਸਰ ਅਤੇ ਹਰਪਾਲ ਸਿੰਘ ਛੀਨੀਵਾਲ ਕਲਾਂ ਦੀਆਂ ਪੁਰਾਣੀਆਂ ਤਸਵੀਰਾਂ | <br/> 15-02-2026
ਮਹਿਲ ਕਲਾਂ, 14 ਫਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਅਤੇ ਰਾਏਸਰ ਨਾਲ ਸਬੰਧਿਤ ਦੋ ਨੌਜਵਾਨਾਂ ਦੀ ਉੱਤਰ ਪ੍ਰਦੇਸ਼ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਛੀਨੀਵਾਲ ਕਲਾਂ ਆਪਣੇ ਸਾਥੀਆਂ ਲਖਵਿੰਦਰ ਸਿੰਘ ਵਾਸੀ ਗੁਰਮ, ਅਨੁਜ ਵਾਸੀ ਸ੍ਰੀ ਅੰਮਿ੍ਤਸਰ ਸਾਹਿਬ ਨਾਲ ਬੀਤੀ 11 ਫਰਵਰੀ ਦੀ ਸ਼ਾਮ ਡਿਜਾਇਰ ਕਾਰ ਕਿਰਾਏ 'ਤੇ ਲੈ ਕੇ ਫ਼ਤਿਹਪੁਰ (ਉੱਤਰ ਪ੍ਰਦੇਸ਼) 'ਚ ਸੀਮੈਂਟ ਸਪ੍ਰੇਡਰ ਮਸ਼ੀਨਾਂ ਦੀ ਮੁਰੰਮਤ ਦਾ ਕੰਮ ਕਰਨ ਲਈ ਗਏ ਸਨ | ਕਾਰ ਨੂੰ ਡਰਾਈਵਰ ਹਰਦੀਪ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਰਾਏਸਰ ਚਲਾ ਰਿਹਾ ਸੀ | ਲੰਘੀ 12 ਫਰਵਰੀ ਸਵੇਰੇ ਕਰੀਬ 5 ਵਜੇ ਆਗਰਾ-ਲਖਨਊ ਐਕਸਪ੍ਰੈਸ-ਵੇ 'ਤੇ ਪਹੁੰਚਣ 'ਤੇ ਫ਼ਿਰੋਜ਼ਾਬਾਦ ਨੇੜੇ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਗਈ | ਇਸ ਭਿਆਨਕ ਹਾਦਸੇ 'ਚ ਹਰਪਾਲ ਸਿੰਘ ਛੀਨੀਵਾਲ ਕਲਾਂ (39) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਬਾਕੀ ਤਿੰਨਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਨੇੜੇ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਟੈਕਸੀ ਡਰਾਈਵਰ ਹਰਦੀਪ ਕੁਮਾਰ (40) ਪੁੱਤਰ ਵਿਜੇ ਕੁਮਾਰ ਵਾਸੀ ਰਾਏਸਰ ਵੀ ਦਮ ਤੋੜ ਗਿਆ ਜਦ ਕਿ ਜ਼ਖਮੀ ਅਨੁਜ ਕੁਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ, ਲਖਵਿੰਦਰ ਸਿੰਘ ਗੁਰਮਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਪਤਾ ਲੱਗਿਆ ਹੈ ਕਿ ਮਿ੍ਤਕ ਹਰਪਾਲ ਸਿੰਘ ਛੀਨੀਵਾਲ ਕਲਾਂ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਹੈ, ਉਹ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ | ਉਹ ਆਪਣੇ ਪਿੱਛੇ ਤਿੰਨ ਧੀਆਂ, ਪਤਨੀ ਕੁਲਦੀਪ ਕੌਰ, ਮਾਪਿਆਂ ਨੂੰ ਵਿਲਕਦਿਆ ਛੱਡ ਗਿਆ ਹੈ | ਕਾਰ ਡਰਾਈਵਰ ਹਰਦੀਪ ਕੁਮਾਰ ਰਾਏਸਰ ਦੀ ਮੌਤ ਕਾਰਨ ਪਿੱਛੇ ਪਤਨੀ, ਦੋ ਲੜਕੇ ਅਤੇ ਮਾਤਾ-ਪਿਤਾ, ਸਮੂਹ ਪਰਿਵਾਰਕ ਮੈਂਬਰ ਗਹਿਰੇ ਸਦਮੇ 'ਚ ਹਨ | ਇਨ੍ਹਾਂ ਦੁਖਦਾਈ ਮੌਤਾਂ 'ਤੇ ਹਲਕੇ ਦੇ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ |

ਪਿਛਲੀ ਖ਼ਬਰ ਵਿਧਾਇਕ ਪੰਡੋਰੀ ਨੇ ਚੀਮਾ ਪ੍ਰਾਇਮਰੀ ਸਕੂਲ ਵਿਚ ਕਰਵਾਏ ਕਾਰਜਾਂ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਬਰਨਾਲਾ ਸ਼ਹਿਰ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਦਿੱਤੀ ਹੈ ਬਹੁਤ ਵੱਡੀ ਬਖਸ਼ਿਸ਼, ਹਮੇਸ਼ਾ ਰਹਾਂਗਾ ਰਿਣੀ-ਰਾਜਿੰਦਰ ਗੁਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।