31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਦੋ ਨਾਜਾਇਜ਼ ਪਿਸਤੌਲਾਂ ਸਮੇਤ ਇਕ ਗਿ੍ਫ਼ਤਾਰ

ਅਜੀਤ ਡੈਸਕ 02-03-2026
ਬਠਿੰਡਾ, 1 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਥਾਣਾ ਕੋਤਵਾਲੀ ਪੁਲਿਸ ਨੇ ਇਕ ਨੌਜਵਾਨ ਨੂੰ ਦੋ ਨਜਾਇਜ਼ ਪਿਸਤੌਲਾਂ ਦੇ ਨਾਲ ਗਿ੍ਫ਼ਤਾਰ ਕੀਤਾ ਗਿਆ ਹੈ | ਉਕਤ ਨੌਜਵਾਨ ਦੀ ਪਹਿਚਾਣ ਗੁਰਸ਼ਰਦੀਪ ਸਿੰਘ ਵਾਸੀ ਪਿੰਡ ਜਗ੍ਹਾ ਰਾਮ ਤੀਰਥ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਅਸਲਾ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਉਸ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਟੀਮ ਦੇ ਨਾਲ ਸਰਕਾਰੀ ਹਸਪਤਾਲ ਦੇ ਕੋਲ ਗਸ਼ਤ ਕਰ ਰਹੇ ਸੀ | ਇਸ ਦੌਰਾਨ ਉਨ੍ਹਾਂ ਇਕ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 2 ਨਜਾਇਜ਼ ਪਿਸਤੌਲ 32 ਬੋਰ ਸਮੇਤ 6 ਜਿੰਦਾ ਰੌਂਦ 32 ਬੋਰ ਬਰਾਮਦ ਹੋਏ ਹਨ | ਉਨ੍ਹਾਂ ਵਲੋਂ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਦੱਸਣਾ ਬਣਦਾ ਹੈ, ਕਿ ਜ਼ਿਲੇ੍ਹ ਦੇ ਪਿੰਡ ਜਗ੍ਹਾ ਰਾਮ ਤੀਰਥ 'ਚ 26 ਫਰਵਰੀ ਦੋ ਗੁੱਟਾਂ ਦੇ ਵਿਚਕਾਰ ਮਾਰਕੁਟਾਈ ਦੇ ਬਾਦ ਗੋਲੀ ਚੱਲਣ ਨਾਲ ਲਖਵੀਰ ਸਿੰਘ ਨਾਮ ਦਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ | ਹਮਲੇ 'ਚ ਉਸ ਦੇ ਸਾਥੀਆਂ ਨੂੰ ਵੀ ਸੱਟਾਂ ਲੱਗੀਆਂ ਸਨ | ਲਖਵੀਰ ਸਿੰਘ ਦੇ ਬਿਆਨ 'ਤੇ ਸੁਖਮਨਦੀਪ, ਜਗਤਾਰ ਸਿੰਘ, ਜੀਤ ਸਿੰਘ, ਰੇਸ਼ਮ ਸਿੰਘ ਅਤੇ ਸ਼ਰਨਜੀਤ ਸਿੰਘ ਦੇ ਖ਼ਿਲਾਫ਼ ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ | ਪੁਲਿਸ ਅਨੁਸਾਰ ਹਮਲਾ ਕਰਨ ਵਾਲਿਆ ਨੇ ਜੋ ਗੋਲੀਆਂ ਚਲਾਈਆਂ ਸੀ, ਉਹ ਕੋਤਵਾਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ | ਇਸੇ ਪਿੰਡ ਦੇ ਗੁਰਸਰਦੀਪ ਸਿੰਘ ਤੋਂ ਬਰਾਮਦ ਹਥਿਆਰਾਂ ਨਾਲ ਚਲਾਈਆਂ ਗਈਆਂ ਸਨ |
ਪਿਛਲੀ ਖ਼ਬਰ ਐੱਨ. ਐੱਸ. ਡਬਲਯੂ.ਐੱਸ. ਜਥੇਬੰਦੀ ਨੇ ਮਨਰੇਗਾ ਮਜ਼ਦੂਰਾਂ ਦੇ ਹੱਕ ਵਿਚ ਕੀਤੀ ਲੋਕ ਹਿੱਤ ਸੰਘਰਸ਼ ਰੈਲੀ ਅਗਲੀ ਖ਼ਬਰ ਕਾਂਗਰਸ ਅਤੇ 'ਆਪ' ਨੇ 10 ਸਾਲਾਂ ਵਿਚ ਪੰਜਾਬ ਨੂੰ ਤਬਾਹ ਕੀਤਾ-ਹਰਸਿਮਰਤ ਕੌਰ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।