ਤਲਵੰਡੀ ਸਾਬੋ,1 ਮਾਰਚ (ਰਣਜੀਤ ਸਿੰਘ ਰਾਜੂ)-ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਵਲੋਂ ਲੋਕ ਹਿੱਤ ਸੰਘਰਸ਼ਾਂ (ਮਨਰੇਗਾ ਬਚਾਓ, ਨਵੇਂ ਕਾਨੂੰਨ 'ਜੀ ਰਾਮ ਜੀ' ਭਜਾਓ ਦੇ ਨਾਲ ਕਿਰਤ ਕਾਨੂੰਨਾਂ ਵਿਚ 12 ਘੰਟੇ ਸਮਾਂ ਵਿਰੁੱਧ, ਬਿਜਲੀ ਮੀਟਰ ਐਕਟ 2025 ਵਿਰੋਧ ਦੇ ਨਾਲ ਹੀ ਸਿੱਖਿਆ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਢਾਂਚੇ ਦੀ ਕਾਨੂੰਨੀ ਵਿਵਸਥਾ ਵਿਚ ਸੁਧਾਰਾਂ) ਸਮੇਤ ਮਜ਼ਦੂਰ ਪੱਖੀ ਸਰਕਾਰੀ ਸਕੀਮਾਂ ਨਾ ਮਿਲਣ ਨੂੰ ਲੈਕੇ ਤਲਵੰਡੀ ਸਾਬੋ ਦੇ ਨਿਸ਼ਾਨ-ਏ-ਖ਼ਾਲਸਾ ਚੌਂਕ ਵਿਚ ਸੂਬਾ ਪ੍ਰਧਾਨ ਇੰਜ: ਰਾਜਿੰਦਰ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਇੱਕ ਸੰਘਰਸ਼ ਰੈਲੀ ਕੀਤੀ ਗਈ | ਇਸ ਸਮੇਂ ਸੂਬਾ ਪ੍ਰਧਾਨ ਇੰਜ: ਰਜਿੰਦਰ ਸਿੰਘ ਮੌੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਯੋਜਨਾ ਦਾ ਨਾਮ ਹੀ ਨਹੀਂ ਬਦਲਿਆ ਸਗੋਂ ਆਪਣਾ ਯੋਗਦਾਨ 90 ਫ਼ੀਸਦੀ ਤੋਂ ਘਟਾ ਕੇ 60 ਫ਼ੀਸਦੀ ਕਰਨ ਨਾਲ ਇਸ ਸਕੀਮ ਦਾ ਭੋਗ ਪਾਇਆ ਹੈ ਕਿਉਂਕਿ 'ਜੀ ਰਾਮ ਜੀ' ਕਾਨੂੰਨ ਤਹਿਤ ਵੱਖ-ਵੱਖ ਰਾਜ ਸਰਕਾਰਾਂ 40 ਫ਼ੀਸਦੀ ਹਿੱਸਾ ਪਾਉਣ ਤੋਂ ਅਸਮਰੱਥ ਹਨ | ਇਸ ਕਰਕੇ ਮਨਰੇਗਾ ਮਜ਼ਦੂਰਾਂ ਦੇ ਨਾਲ ਕੇਂਦਰ ਸਰਕਾਰ ਨੇ ਕੋਝੀ ਸਾਜ਼ਿਸ਼ ਕਰਕੇ ਨਵੇਂ ਕਾਨੂੰਨ ਨੂੰ ਧਾਰਮਿਕ ਸਟੰਟ ਬਣਾ ਕੇ ਧਰਮ ਦੀ ਆੜ ਵਿਚ ਮਨਰੇਗਾ ਐਕਟ 2005 ਵਿਚ ਹੁਣ ਤੱਕ ਦੇ ਕੀਤੇ ਗਏ ਘਪਲਿਆਂ ਨੂੰ ਛਪਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਬਹੁਤ ਵੱਡਾ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ 1 ਮਾਰਚ ਤੋਂ ਸ਼ੁਰੂ ਹੋ ਰਹੇ ਨਵੇਂ ਕਾਨੂੰਨ ਦੇ ਵਿਰੋਧ ਵਿਚ ਸਭ ਨੰੂ ਸਾਡੀ ਜਥੇਬੰਦੀ ਨਾਲ ਜੁੜਕੇ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ | ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਸਾਡੀ ਜਥੇਬੰਦੀ ਬਾਬਾ ਸਾਹਿਬ ਅੰਬੇਡਕਰ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਮਜ਼ਦੂਰਾਂ ਨੂੰ ਆਵਦੇ ਹੱਕਾਂ ਦੀ ਆਪ ਰਾਖੀ ਕਰਨ ਲਈ ਜਾਗਰੂਕ ਕਰੇਗੀ | ਇਸ ਸਮੇਂ ਪ੍ਰਧਾਨ ਮਨਜੀਤ ਕੌਰ ਚੱਕ ਹੀਰਾ ਸਿੰਘ, ਜਰਨੈਲ ਸਿੰਘ ਫੱਲੜ, ਬੂਟਾ ਸਿੰਘ ਉੱਡਤ ਭਗਤ ਰਾਮ, ਸੁਖਪਾਲ ਕੌਰ ਕਮਾਲੂ, ਲਛਮਣ ਸਿੰਘ ਭਾਗੀਵਾਂਦਰ, ਸੁਰਿੰਦਰ ਕੌਰ ਪੱਕਾ ਕਲਾਂ, ਕਰਮਜੀਤ ਕੌਰ ਕੋਟਲੀ ਖ਼ੁਰਦ ਮੌੜ, ਮੀਤ ਪ੍ਰਧਾਨ ਛਿੰਦਰ ਕੌਰ ਬੰਗੀ ਨਿਹਾਲ ਸਿੰਘ ਅਤੇ ਸ਼ਿਕਾਇਤ ਸੁਧਾਰ ਦਫ਼ਤਰ ਇੰਚਾਰਜ ਜਸਪ੍ਰੀਤ ਕੌਰ ਬੰਗੀ ਨਿਹਾਲ ਸਿੰਘ, ਪਰਮਜੀਤ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ ਭਾਗੀਵਾਂਦਰ, ਸਮਨਦੀਪ ਕੌਰ ਫ਼ੱਲ੍ਹੜ, ਸੁਖਪ੍ਰੀਤ ਕੌਰ ਚੱਕ ਹੀਰਾ ਸਿੰਘ, ਨਵਦੀਪ ਕੌਰ, ਰਾਜਵੀਰ ਕੌਰ, ਸੁਖਮਨਪ੍ਰੀਤ ਕੌਰ ਕਮਾਲੂ, ਹਰਮਨ ਕੌਰ ਕੋਟਲੀ ਖ਼ੁਰਦ, ਬੱਬੂ ਕੌਰ, ਅਮਨਦੀਪ ਕੌਰ ਉੱਡਤ ਭਗਤ ਰਾਮ, ਕਿਰਨਦੀਪ