ਤਲਵੰਡੀ ਸਾਬੋ, 11 ਮਈ (ਰਣਜੀਤ ਸਿੰਘ ਰਾਜੂ)-ਚੋਣ ਕਮਿਸ਼ਨ ਵਲੋਂ 26 ਮਈ ਨੂੰ ਨਗਰ ਕੌਂਸਲ ਚੋਣਾਂ ਕਰਵਾਉਣ ਦੇ ਐਲਾਨ ਦੇ ਨਾਲ ਹੀ ਰਾਜਸੀ ਸਰਗਰਮੀਆਂ ਨੇ ਤੇਜ਼ੀ ਫੜ ਲਈ ਹੈ | ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹਲਕਾ ਤਲਵੰਡੀ ਸਾਬੋ ਅਧੀਨ ਆਉਂਦੀ ਨਗਰ ਕੌਂਸਲ ਰਾਮਾਂ ਮੰਡੀ ਦੀ ਚੋਣ ਲਈ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਆਰੰਭੀਆਂ ਹੋਈਆਂ ਹਨ ਤੇ ਉਸੇ ਲੜੀ 'ਚ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਉਨ੍ਹਾਂ ਦੀ ਰਿਹਾਇਸ਼ ਵਿਖੇ ਹਲਕੇ ਦੇ ਅਕਾਲੀ ਅਹੱੁਦੇਦਾਰਾਂ ਦੀ ਇਕ ਮੀਟਿੰਗ ਹੋਈ | ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਨਿਰਾਸ਼ ਹਨ, ਉੱਥੇ ਕਾਂਗਰਸ ਨੇ ਨਗਰ ਕੌਂਸਲ ਰਾਮਾਂ 'ਤੇ ਕਾਬਜ਼ ਰਹਿੰਦਿਆਂ ਕੋਈ ਕੰਮ ਨਹੀਂ ਕਰਵਾਇਆ | ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਅਤੇ ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਲੋਕਾਂ ਨੇ ਅਕਾਲੀ ਦਲ ਦੇ ਹੱਕ 'ਚ ਫਤਵਾ ਦੇ ਕੇ ਦੱਸਿਆ ਕਿ ਉਹ ਨਗਰ ਕੌਂਸਲ ਰਾਮਾਂ 'ਚ ਵੀ ਅਕਾਲੀ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ | ਮੀਟਿੰਗ 'ਚ ਹਲਕਾ ਅਬਜ਼ਰਵਰ ਦਵਿੰਦਰ ਸਿੰਘ ਕੋਟਬਖਤੂ, ਬੂਟਾ ਸਿੰਘ ਕੌਰੇਆਣਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਿੱਧੂ ਦੇ ਨਿੱਜੀ ਸਹਾਇਕ ਹਰਤਾਬਲ ਸਿੰਘ ਸੁੱਖੀ, ਜਨਰਲ ਕੌਂਸਲ ਮੈਂਬਰ ਰਣਜੀਤ ਸਿੰਘ ਮਲਕਾਣਾ, ਅਵਤਾਰ ਸਿੰਘ ਨਵਾਂ ਪਿੰਡ, ਗੁਰਮੀਤ ਸਿੰਘ ਮੀਤਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਬਿੰਦਰ ਪੱਕਾ ਕਲਾਂ, ਬੂਟਾ ਸਿੰਘ ਸਰਪੰਚ ਲਾਲੇਆਣਾ, ਸੁਖਮੰਦਰ ਸਿੰਘ ਸੁੱਖਾ ਜੱਜਲ, ਜੱਗਾ ਸਿੰਘ ਕੌਰੇਆਣਾ, ਕੁਲਦੀਪ ਸਿੰਘ ਭੁੱਖਿਆਂਵਾਲੀ, ਮੀਤ ਪ੍ਰਧਾਨ ਗੁਰਤੇਜ ਸਿੰਘ ਨਸੀਬਪੁਰਾ, ਸਕੱਤਰ ਬਲਵੰਤ ਸਿੰਘ ਨਥੇਹਾ, ਤਰਸੇਮ ਸਿੰਘ ਮਾਨਵਾਲਾ, ਗੁਰਮੀਤ ਸਿੰਘ ਰਾਜਾ ਭੁੱਲਰ, ਗੁਲਜ਼ਾਰ ਸਿੰਘ ਪੱਪੂ ਮਲਕਾਣਾ, ਹਰਚਰਨ ਸਿੰਘ ਮਲਕਾਣਾ, ਪ੍ਰਤਾਪ ਸਿੰਘ ਰਾਮਾਂ ਪਿੰਡ, ਮਨਜੀਤ ਸਿੰਘ ਭਾਗੀਵਾਂਦਰ, ਡਾ: ਗੁਰਮੇਲ ਸਿੰਘ ਘਈ, ਯੂਥ ਪ੍ਰਧਾਨ ਸਿਮਰਜੀਤ ਸਿੰਘ ਜਿੰਮੀ ਕੌਰੇਆਣਾ, ਯੂਥ ਪ੍ਰਧਾਨ ਸਰਕਲ ਤਲਵੰਡੀ ਸਾਬੋ ਦਿਹਾਤੀ ਬਲਕਾਰ ਸਿੰਘ ਨਵਾਂ ਪਿੰਡ, ਯੂਥ ਪ੍ਰਧਾਨ ਸਰਕਲ ਸੇਖੂ ਸੁਰਿੰਦਰ ਸਿੰਘ ਚੱਕ ਹੀਰਾ ਸਿੰਘ, ਗੁਰਪ੍ਰੀਤ ਸਿੰਘ ਚੋਟੀਆ ਜਗਾ ਰਾਮ ਤੀਰਥ, ਹਰਮੰਦਰ ਸਿੰਘ ਨੰਗਲਾ, ਬਲਕਰਨ ਸਿੰਘ ਸਰਪੰਚ ਪੱਕਾ ਕਲਾਂ, ਰਸ਼ਵਿੰਦਰ ਸਿੰਘ ਸ਼ੇਖਪੁਰਾ ਮੈਂਬਰ ਬਲਾਕ ਸੰਮਤੀ ਮੈਂਬਰ, ਨਿੰਮਾ ਬਰਾੜ ਬਹਿਮਣ ਜੱਸਾ ਸਿੰਘ, ਬੱਬੂ ਨਵਾਂ ਪਿੰਡ, ਕਾਕਾ ਧਾਲੀਵਾਲ ਪੱਕਾ ਕਲਾਂ, ਰਜਿੰਦਰ ਪੱਕਾ ਕਲਾਂ ਆਦਿ ਮੌਜੂਦ ਰਹੇ |