29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ <br/>

ਅਜੀਤ ਡੈਸਕ 12-05-2026
ਚਾਉਕੇ, 11 ਮਈ (ਮਨਜੀਤ ਸਿੰਘ ਘੜੈਲੀ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ, ਬੱਲ੍ਹੋ-ਬਦਿਆਲਾ ਵਿਖੇ ਬੀਤੇ ਕੱਲ੍ਹ ਪਿ੍ੰਸੀਪਲ ਰਣਜੀਤ ਸਿੰਘ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਐਕਟੀਵਿਟੀ ਇੰਚਾਰਜ ਮੈਡਮ ਮਨਦੀਪ ਕÏਰ ਦੀ ਦੇਖ -ਰੇਖ ਹੇਠ ਗਿਆਨੀ ਦਿੱਤ ਸਿੰਘ ਹਾਊਸ ਵਲੋਂ ਸਕੂਲ ਵਿਚ ਮਾਂ ਦਿਵਸ ਮਨਾਇਆ ਗਿਆ¢ ਇਸ ਮÏਕੇ ਸਕੂਲ 'ਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਮਾਂ ਦੇ ਪਿਆਰ ਅਤੇ ਤਿਆਗ ਨੂੰ ਸਮਰਪਿਤ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ¢ ਨੰਨ੍ਹੇ ਬੱਚਿਆਂ ਵਲੋਂ ਬਣਾਏ ਗਏ ਸੁੰਦਰ ਕਾਰਡ ਅਤੇ ਚਿੱਤਰ ਸਭ ਦਾ ਮਨ ਮੋਹ ਗਏ¢ ਹਾਊਸ ਮੁਖੀ ਮੈਡਮ ਪਰਮਿੰਦਰ ਕÏਰ, ਮੈਡਮ ਸੁਮਨਦੀਪ ਕÏਰ, ਮਿਊਜ਼ਿਕ ਅਧਿਆਪਕ ਜਸਪਾਲ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਜੋ ਉਸ ਨੂੰ ਜੀਵਨ ਦੀ ਸਹੀ ਦਿਸ਼ਾ ਦਿੰਦੀ ਹੈ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਤਾ-ਪਿਤਾ ਦਾ ਸਤਿਕਾਰ ਕਰਨ ਅਤੇ ਹਮੇਸ਼ਾ ਉਨ੍ਹਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ¢ ਇਸ ਮੌਕੇ ਆਰਟ ਅਧਿਆਪਕ ਪਰਮਜੀਤ ਕੌਰ ਦੀ ਦੇਖ -ਰੇਖ ਹੇਠ ਬੱਚਿਆਂ ਦੇ ਹਾਊਸ ਮੁਤਾਬਿਕ ਸਲੋਗਨ ਲਿਖਣ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ¢ ਸਮਾਗਮ ਦੇ ਅੰਤ 'ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਮਾਂ ਦਿਵਸ ਦੀ ਮਹੱਤਤਾ ਨੂੰ ਸਮਝਦਿਆਂ ਹਰ ਦਿਨ ਮਾਂ ਦਾ ਆਦਰ ਕਰਨ ਦਾ ਸੰਦੇਸ਼ ਦਿੱਤਾ¢ ਸਕੂਲ ਦਾ ਮਾਹÏਲ ਖ਼ੁਸ਼ੀ, ਪਿਆਰ ਅਤੇ ਭਾਵਨਾਵਾਂ ਨਾਲ ਭਰਪੂਰ ਰਿਹਾ¢

ਪਿਛਲੀ ਖ਼ਬਰ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਕਿਰਤ ਵਿਰੋਧੀ ਚਾਰ ਕੋਡ ਲਾਗੂ ਹੋਣ 'ਤੇ ਸੀਮਿੰਟ ਵਰਕਰਾਂ ਨੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।