22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨਗਰ ਨਿਗਮ ਚੋਣਾਂ ਲਈ ਅਕਾਲੀ ਦਲ ਨੇ ਪਹਿਲ ਕਰਦਿਆਂ ਪਹਿਲੀ ਸੂਚੀ ਕੀਤੀ ਜਾਰੀ ਸੁਖਬੀਰ ਅਤੇ ਹਰਸਿਮਰਤ ਦੀ ਸਹਿਮਤੀ ਨਾਲ 44 ਉਮੀਦਵਾਰਾਂ ਦਾ ਐਲਾਨ

ਅਜੀਤ ਡੈਸਕ 14-05-2026
ਬਠਿੰਡਾ, 13 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- 26 ਮਈ ਨੂੰ ਹੋਣ ਵਾਲੀਆਂ ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲ ਕਰਦਿਆਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ¢ ਇਸ ਸੂਚੀ ਵਿਚ 50 ਵਿਚੋਂ 44 ਵਾਰਡਾਂ ਲਈ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ, ਜਦਕਿ ਬਾਕੀ ਰਹਿੰਦੇ 6 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ¢
ਪਾਰਟੀ ਅਨੁਸਾਰ ਉਮੀਦਵਾਰਾਂ ਦੀ ਚੋਣ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ, ਜਿਸ ਵਿਚ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਇੰਦਰਜੀਤ ਸਿੰਘ ਬਰਾੜ ਸ਼ਾਮਲ ਸਨ, ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਸੂਚੀ ਤਿਆਰ ਕੀਤੀ ਗਈ¢ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਵਾਲੀ ਪਾਰਟੀ ਬਣੀ ਹੈ¢ ਪਾਰਟੀ ਨੂੰ ਭਰੋਸਾ ਹੈ ਕਿ ਸ਼ਹਿਰ ਵਾਸੀ ਪਿਛਲੇ ਅਕਾਲੀ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਕਾਰਗੁਜ਼ਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਟੀ ਦੇ ਹੱਕ ਵਿਚ ਫ਼ੈਸਲਾ ਕਰਨਗੇ¢ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਪਹਿਲੀ ਸੂਚੀ ਵਿਚ ਬਹੁਗਿਣਤੀ ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ, ਜੋ ਚੋਣਾਂ 'ਚ ਪਾਰਟੀ ਦਾ ਝੰਡਾ ਬੁਲੰਦ ਕਰਨਗੇ |
ਉਮੀਦਵਾਰਾਂ ਦੇ ਨਾਮ:- ਵਾਰਡ ਨੰਬਰ 1 ਤੋਂ ਸਰਬਜੀਤ ਕੌਰ, 2 ਤੋਂ ਜਗਸੀਰ ਸਿੰਘ, 3 ਤੋਂ ਬਲਜੀਤ ਕੌਰ ਬਰਾੜ, 4 ਤੋਂ ਸੁਖਦੇਵ ਸਿੰਘ ਬਰਾੜ, 5 ਤੋਂ ਸਰਬਜੀਤ ਕੌਰ, 6 ਤੋਂ ਪਰਭਜਿੰਦਰ ਸਿੰਘ, 7 ਤੋਂ ਸੀਮਾ ਜੋਸ਼ੀ, 8 ਤੋਂ ਅਸੀਮ ਕੁਮਾਰ ਸਿੰਗਲਾ, 9 ਤੋਂ ਹਰਦੀਪ ਕੌਰ, 10 ਤੋਂ ਹਰਪ੍ਰੀਤ ਸਿੰਘ ਹੈਪੀ, 11 ਤੋਂ ਸ਼ੈਰੀ ਗੋਇਲ, 12 ਤੋਂ ਕਰਮਜੀਤ ਸਿੰਘ ਪੰਮਾ, 13 ਤੋਂ ਮਨਦੀਪ ਕੌਰ, 14 ਤੋਂ ਬਲਵਿੰਦਰ ਸਿੰਘ ਬੱਲੀ, 15 ਤੋਂ ਅਜੇ ਕੁਮਾਰ, 16 ਤੋਂ ਭੁਪਿੰਦਰ ਸਿੰਘ ਭੂਪਾ, 17 ਤੋਂ ਅਰਚਨਾ ਰਾਣੀ, 18 ਤੋਂ ਅਰੁਣ ਕੁਮਾਰ ਬਾਬੂ ਸ਼ਰਮਾ, 19 ਤੋਂ ਅਮਰਜੀਤ ਕੌਰ, 21 ਤੋਂ ਬਲਵਿੰਦਰ ਕੌਰ, 22 ਤੋਂ ਅਸ਼ੋਕ ਕੁਮਾਰ ਬਾਂਸਲ, 23 ਤੋਂ ਭੁਪਿੰਦਰ ਕੌਰ, 24 ਤੋਂ ਸੁਨੀਲ ਕੁਮਾਰ ਫ਼ੌਜੀ, 25 ਤੋਂ ਕਰਮਜੀਤ ਕੌਰ, 26 ਤੋਂ ਮੱਖਣ ਸਿੰਘ, 27 ਤੋਂ ਪਰਮਜੀਤ ਕੌਰ ਸਿੱਧੂ, 28 ਤੋਂ ਬਿੱਟੂ ਸਿੰਘ, 29 ਤੋਂ ਰੇਖਾ ਠਾਕੁਰ, 30 ਤੋਂ ਗੁਰਬਚਨ ਸਿੰਘ ਖੁਬਣ, 31 ਤੋਂ ਬਿਮਲਾ ਦੇਵੀ, 32 ਤੋਂ ਬੰਤ ਸਿੰਘ ਐਮਸੀ, 33 ਤੋਂ ਅੰਜਨਾ ਰਾਣੀ, 34 ਤੋਂ ਸਵਰਨ ਕੌਰ, 35 ਤੋਂ ਨੀਰੂ ਚੋਪੜਾ, 36 ਤੋਂ ਹਰਸ਼ ਕੁਮਾਰ ਸੈਣੀ, 37 ਤੋਂ ਸਵਿਤਾ ਬਾਂਸਲ, 38 ਤੋਂ ਹਰਪ੍ਰੀਤ ਸਿੰਘ ਹੈਪੀ ਅਰੋਮਾ ਪੈਲੇਸ, 39 ਤੋਂ ਕਮਲਜੀਤ ਕੌਰ, 40 ਤੋਂ ਵਿਜੇ ਕੁਮਾਰ, 42 ਤੋਂ ਸੰਤੋਸ਼ ਕੁਮਾਰ ਨਵੀਂ ਬਸਤੀ, 45 ਤੋਂ ਸੁਖਵਿੰਦਰ ਕੌਰ, 48 ਤੋਂ ਕਰਨਵੀਰ ਰਾਹੀ, 49 ਤੋਂ ਅਮਨਦੀਪ ਕੌਰ ਰੋਮਾਣਾ ਅਤੇ 50 ਤੋਂ ਠੇਕੇਦਾਰ ਨਛੱਤਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ¢
ਪਿਛਲੀ ਖ਼ਬਰ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ <br/> ਕਾਪੀਆਂ ਸਾੜ ਸਫ਼ਾਈ ਸੇਵਕਾਂ ਨੇ ਸਰਕਾਰ ਖ਼ਿਲਾਫ਼ ਕ... ਅਗਲੀ ਖ਼ਬਰ ਸਫ਼ਾਈ ਸੇਵਕਾਂ ਨੇ ਸਰਕਾਰ ਦੀ 10 ਸਾਲਾ ਯੋਜਨਾ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।