12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪਟਿਆਲਾ ਵਿਖੇ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਕਿਸਾਨਾਂ ਵਲੋਂ ਅਰਥੀ ਫੂਕ ਮੁਜ਼ਾਹਰਾ <br/>

ਅਜੀਤ ਡੈਸਕ 07-06-2026

ਰਾਮਪੁਰਾ ਫੂਲ, 6 ਜੂਨ (ਹੇਮੰਤ ਕੁਮਾਰ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਬਲਾਕ ਰਾਮਪੁਰਾ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ¢ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਵਲੋਂ ਸਾਂਝੇ ਤੌਰ 'ਤੇ ਪ੍ਰੋਗਰਾਮ ਉਲੀਕ ਕੇ ਰਾਮਪੁਰਾ ਪਿੰਡ ਦੇ ਗੁਰਦੁਆਰੇ ਵਿਚੋਂ ਮਾਰਚ ਕਰਕੇ ਬਠਿੰਡਾ/ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪਹੁੰਚ ਕੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ¢ ਇਸ ਤੋਂ ਪਹਿਲਾਂ ਭਾਕਿਯੂ ਡਕੌਂਦਾ ਧਨੇਰ ਦੇ ਆਗੂ ਗੁਰਦੀਪ ਸਿੰਘ ਰਾਮਪੁਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਵੀ ਰੁਜ਼ਗਾਰ ਮੰਗਦਾ ਹੈ, ਉਸ ਨੂੰ ਲਾਠੀਚਾਰਜ ਕਰਕੇ ਨਿਵਾਜਿਆ ਜਾ ਰਿਹਾ ਹੈ | ਇਸ ਦੀ ਤਾਜ਼ਾ ਮਿਸਾਲ ਕੱਲ੍ਹ ਪਟਿਆਲਾ ਵਿਖੇ ਬਿਜਲੀ ਕਾਮਿਆਂ 'ਤੇ ਦਿਖਾਈ ਦਿੱਤੀ ਹੈ¢ ਭਾਕਿਯੂ ਉਗਰਾਹਾਂ ਦੇ ਆਗੂ ਗੁਲਾਬ ਸਿੰਘ ਜਿਉਂਦ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਰਵੱਈਏ ਨੂੰ ਜਿੰਨਾ ਵੀ ਨਿੰਦਿਆ ਜਾਵੇ ਘੱਟ ਹੈ, ਉਨ੍ਹਾਂ ਕਿਹਾ ਕਿ ਜੋ ਬੁੱਚੜ ਪੁਣਾ ਕੱਲ੍ਹ ਪਟਿਆਲਾ ਦੇਖਿਆ, ਇਸ ਤਰ੍ਹਾਂ ਪਹਿਲਾਂ ਜਿਉਂਦ ਪਿੰਡ ਵੀ ਵਰਤਾਰਾ ਵਾਪਰਨਾ ਸੀ, ਜੇਕਰ ਲੋਕ ਜਥੇਬੰਦ ਨਾ ਹੁੰਦੇ ਤਾਂ ¢ ਉਨ੍ਹਾਂ ਬਿਜਲੀ ਕਾਮਿਆਂ ਵਲੋਂ ਦਿਖਾਏ ਜਜ਼ਬੇ ਅਤੇ ਸਬਰ ਦੀ ਸ਼ਲਾਘਾ ਵੀ ਕੀਤੀ ¢ ਇਸ ਮੌਕੇ ਕਿਸਾਨ ਆਗੂਆਂ ਜਿਨ੍ਹਾਂ 'ਚ ਸੁਖਦੇਵ ਸਿੰਘ ਰਾਮਪੁਰਾ, ਬਲਦੇਵ ਸਿੰਘ ਚਾਉਕੇ, ਬੂਟਾ ਸਿੰਘ ਬੱਲ੍ਹੋ, ਜਗਦੀਸ਼ ਸਿੰਘ ਰਾਮਪੁਰਾ ਡਕੌਂਦਾ ਸਮੇਤ ਹੋਰ ਆਗੂ ਤੇ ਵੱਡੀ ਗਿਣਤੀ ਔਰਤਾਂ ਤੇ ਮਰਦ ਸ਼ਾਮਿਲ ਸਨ¢

ਪਿਛਲੀ ਖ਼ਬਰ ਮੁਲਾਜ਼ਮਾਂ 'ਤੇ ਕੀਤੇ ਲਾਠੀਚਾਰਜ ਖਿਲਾਫ਼ ਕਿਸਾਨਾਂ ਵਲੋਂ ਅਰਥੀ ਫੂਕ ਮੁਜ਼ਾਹਰਾ <br/> ਅਗਲੀ ਖ਼ਬਰ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ 'ਚ ਸੱਤਾ ਧਿਰ ਖ਼ਿਲਾਫ਼ ਰਾਮਪੁਰਾ ਫੂਲ 'ਚ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।