12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ 'ਚ ਸੱਤਾ ਧਿਰ ਖ਼ਿਲਾਫ਼ ਰਾਮਪੁਰਾ ਫੂਲ 'ਚ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 07-06-2026

ਰਾਮਪੁਰਾ ਫੂਲ, 6 ਜੂਨ (ਹੇਮੰਤ ਕੁਮਾਰ ਸ਼ਰਮਾ)- ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਸੂਬਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਅੱਜ ਰਾਮਪੁਰਾ ਫੂਲ ਵਿਖੇ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ¢ ਉਹ ਟਾਂਡਾ ਪੁਲਿਸ ਵਲੋਂ 'ਝਾੜੂ' ਦੀ ਕਥਿਤ ਬੇਅਦਬੀ ਖ਼ਿਲਾਫ਼ ਇਕ ਨੌਜਵਾਨ ਖ਼ਿਲਾਫ਼ ਦਰਜ ਕੇਸ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਸਨ ¢ ਪ੍ਰਦਰਸ਼ਨਕਾਰੀ ਪਹਿਲਾਂ ਸਥਾਨਕ ਨੰਦੀ ਗਊਸ਼ਾਲਾ ਵਿਖੇ ਇਕੱਠੇ ਹੋਏ, ਉਪਰੰਤ ਇੱਕ ਮੁਜ਼ਾਹਰੇ ਦੀ ਸ਼ਕਲ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਸਥਾਨਕ ਕੋਠੀ ਅੱਗੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਕਾਂਗੜ ਨੇ ਰੋਸ ਕੀਤਾ ਕਿ ਟਾਂਡਾ ਇਲਾਕੇ ਦੇ ਇੱਕ ਨੌਜਵਾਨ ਅਰਸ਼ਦੀਪ ਖ਼ਿਲਾਫ਼ ਝਾੜੂ ਦੀ ਕਥਿਤ ਬੇਅਦਬੀ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਸਰਕਾਰ ਅਤੇ ਪੁਲਿਸ ਨੇ ਆਪਣੇ ਹੰਕਾਰ ਦਾ ਪ੍ਰਗਟਾਵਾ ਕੀਤਾ ਹੈ ¢ ਉਨ੍ਹਾਂ ਦੋਸ਼ ਲਾਏ ਕਿ ਹਾਕਮ ਧਿਰ ਅੱਜ ਸੱਤਾ ਦੇ ਨਸ਼ੇ 'ਚ ਚੂਰ ਹੋ ਚੁੱਕੀ ਹੈ ਤੇ ਇਸੇ ਹੰਕਾਰ ਵਿਚ ਬੀਤੀ ਕੱਲ੍ਹ ਪੜ੍ਹੇ ਲਿਖੇ ਬੇਰੁਜ਼ਗਾਰ ਨÏਜਵਾਨਾਂ 'ਤੇ ਪਟਿਆਲਾ ਵਿਖੇ ਪੁਲਿਸ ਵਲੋਂ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ¢ ਕਾਂਗੜ ਨੇ ਕਿਹਾ ਕਿ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਸੰਨ 2027 ਵਿਚ ਲੋਕ ਝਾੜੂ ਦਾ 'ਤੀਲਾ ਤੀਲਾ ਕਰ ਦੇਣਗੇ' ਕਿਉਂਕਿ ਪੰਜਾਬ ਦੇ ਲੋਕ ਗੱਲਾਂ 'ਚ ਆ ਕੇ ਬਦਲਾਅ ਦਾ 'ਚਮਤਕਾਰ' ਦੇਖ ਲਿਆ ਹੈ, ਤੇ ਹੁਣ ਉਹ ਅÏਰਤਾਂ ਨੂੰ ਹਜ਼ਾਰ/ਪੰਦਰਾਂ ਸੌ ਦਾ ਕਥਿਤ ਲਾਲਚ ਦੇ ਕੇ ਇਕ ਵਾਰ ਫਿਰ ਸੱਤਾ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਨਗੇ, ਜਿਸ ਤੋਂ ਖ਼ਬਰਦਾਰ ਹੋਣ ਦੀ ਲੋੜ ਹੈ¢ ਉਨ੍ਹਾਂ ਮੰਗ ਕੀਤੀ ਕਿ ਉਕਤ ਪ੍ਰਸੰਗ ਵਿਚ ਦਰਜ ਪਰਚਾ/ ਡੀ ਡੀ ਆਰ ਰੱਦ ਕੀਤੀ ਜਾਵੇ ¢ ਇਸ ਮÏਕੇ ਗੁਰਪ੍ਰੀਤ ਕਾਂਗੜ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਝਾੜੂਆਂ ਨੂੰ ਤੀਲਾ ਤੀਲਾ ਵੀ ਕੀਤਾ ¢ ਮੌਕੇ ਵੱਡੀ ਗਿਣਤੀ 'ਚ ਕਾਂਗਰਸੀ ਆਗੂ, ਵਰਕਰ ਅਤੇ ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ 'ਚ ਮੌਜੂਦ ਸਨ ¢

ਪਿਛਲੀ ਖ਼ਬਰ ਪਟਿਆਲਾ ਵਿਖੇ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਕਿਸਾਨਾਂ ਵਲੋਂ ਅਰਥੀ ਫੂਕ ਮੁਜ਼ਾਹਰਾ <br/> ਅਗਲੀ ਖ਼ਬਰ ਵਾਤਾਵਰਨ ਦਿਵਸ' ਨੂੰ ਸਮਰਪਿਤ ਕਰਕੇ ਚੜ੍ਹਦੀਕਲਾ ਕਲੱਬ ਨੇ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।