15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪਿੰਡ ਜੀਵਨ ਸਿੰਘ ਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ <br/>

ਅਜੀਤ ਡੈਸਕ 07-06-2026
ਤਲਵੰਡੀ ਸਾਬੋ, 6 ਜੂਨ (ਰਣਜੀਤ ਸਿੰਘ ਰਾਜੂ)- ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡਾ. ਪ੍ਰਭਜੋਤ ਕੌਰ ਜ਼ਿਲ੍ਹਾ ਸਿਖਲਾਈ ਅਫ਼ਸਰ ਬਠਿੰਡਾ ਦੀ ਅਗਵਾਈ 'ਚ ਪਿੰਡ ਜੀਵਨ ਸਿੰਘ ਵਾਲਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਵਿਭਾਗ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਕੈਂਪ 'ਚ ਡਾ. ਜਸਵਿੰਦਰ ਕੌਰ ਏ.ਡੀ.ਓ. (ਟਰੇਨਿੰਗ) ਬਠਿੰਡਾ ਨੇ ਨਰਮੇ ਦੀ ਫ਼ਸਲ ਤੇ ਰਸ ਚੂਸਕ ਕੀੜਿਆਂ ਦੇ ਕੰਟਰੋਲ ਲਈ ਨਿੰਮ ਦੇ ਤੇਲ ਦੀਆਂ ਸਪਰੇਹਾਂ ਕਰਨ ਅਤੇ ਕੀੜਿਆਂ ਦਾ ਹਮਲਾ ਆਰਥਿਕ ਕਗਾਰ ਤੋਂ ਵਧਣ 'ਤੇ ਹੀ ਰਸਾਇਣਿਕ ਸਪਰੇਅ ਕਰਨ ਦੀ ਅਪੀਲ ਕੀਤੀ | ਨਰਮੇ ਵਿਚ ਮੈਗਨੀਸ਼ੀਅਮ ਘਾਟ ਕਰਕੇ ਲਾਟ ਨਿਕਲਣ ਦੇ ਲੱਛਣ ਅਤੇ ਹੱਲ ਬਾਰੇ ਵੀ ਦੱਸਿਆ | ਡਾ.ਯਾਦਵੀਰ ਕੌਰ ਨੇ ਕਿਸਾਨਾਂ ਨੂੰ ਮਿੱਟੀ ਪਾਣੀ ਦੇ ਨਮੂਨੇ ਲੈਣ ਦੇ ਢੰਗ ਬਾਰੇ ਦੱਸਦਿਆਂ ਹੋਇਆ ਪਰਖ ਕਰਵਾਉਣ ਵਾਸਤੇ ਕਿਹਾ ਤਾਂ ਜੋ ਅਗਲੀ ਫ਼ਸਲ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 1500 ਰੁਪਏ ਦੀ ਵਿੱਤੀ ਮਦਦ ਮਿਲੇਗੀ ਪਰ ਰਜਿਸਟ੍ਰੇਸ਼ਨ 15 ਜੂਨ ਤੋਂ ਪਹਿਲਾਂ ਹੋਵੇਗੀ | ਡਾ.ਹਰਦੀਪ ਸਿੰਘ ਵਿਸ਼ਾ ਵਸਤੂ ਮਾਹਿਰ ਬਠਿੰਡਾ ਨੇ ਝੋਨੇ ਦੀ ਪਨੀਰੀ ਦੀ ਬਿਜਾਈ ਦੇ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਪਨੀਰੀ ਤਿਆਰ ਕਰਨ ਦੇ ਢੰਗ ਬਾਰੇ ਚਾਨਣਾ ਪਾਇਆ | ਐਚ.ਡੀ.ਓ ਪ੍ਰਭਜੋਤ ਕੌਰ ਨੇ ਸਬਜ਼ੀਆਂ ਅਤੇ ਬਾਗਾਂ ਤੇ ਮਿਲਣ ਵਾਲੀ ਸਬਸਿਡੀ ਬਾਰੇ, ਸਰਕਲ ਇੰਚਾਰਜ ਡਾ.ਗੁਰਪਿੰਦਰ ਸਿੰਘ ਏ.ਡੀ.ਓ. ਨੇ ਐਗਰੀ ਸਟੈਕ ਤੇ ਫਾਰਮਰ ਆਈਡੀ ਦੀ ਮਹੱਤਤਾ ਅਤੇ ਬਣਾਉਣ ਬਾਰੇ ਜਾਣਕਾਰੀ ਦਿੱਤੀ |

ਪਿਛਲੀ ਖ਼ਬਰ ਵੋਟਰ ਮੈਪਿੰਗ ਲਈ ਅੱਜ 1192 ਪੋਲਿੰਗ ਬੂਥਾਂ 'ਤੇ ਲੱਗਣਗੇ ਵਿਸ਼ੇਸ਼ ਕੈਂਪ <br/> ਅਗਲੀ ਖ਼ਬਰ ਡੀ.ਏ.ਵੀ. ਕਾਲਜ 'ਚ ਲੱਗੀ ਦੋ ਰੋਜ਼ਾ ਅੰਤਰਰਾਸ਼ਟਰੀ ਚਿੱਤਰਕਲਾ ਪ੍ਰਦਰਸ਼ਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।