17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>

ਅਜੀਤ ਡੈਸਕ 07-06-2026
ਭਗਤਾ ਭਾਈਕਾ, 6 ਜੂਨ (ਸੁਖਪਾਲ ਸਿੰਘ ਸੋਨੀ)-ਅੱਜ ਗੁਰਦੁਆਰਾ ਮਹਿਲ ਸਾਹਿਬ ਪਾ: ਦਸਵੀਂ ਭਗਤਾ ਭਾਈ ਕਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਰਿਆ ਗਿਆ | ਸੰਗਤਾਂ ਦੀ ਸੇਵਾ ਵਿਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਸਮੇਂ ਪ੍ਰਧਾਨ ਗੁਰਚਰਨ ਸਿੰਘ, ਖਜ਼ਾਨਚੀ ਬਲਜਿੰਦਰ ਸਿੰਘ ਬਾਬੇ ਕਾ ਨੇ ਸੰਗਤਾਂ ਨੂੰ ਬੱਚਿਆਂ ਨੂੰ ਗੁਰਬਾਣੀ, ਗੁਰੂ ਘਰ ਨਾਲ ਜੋੜ ਕੇ ਸਮਾਜ ਵਿੱਚੋਂ ਨਸ਼ੇ ਦੀ ਲਾਹਣਤ ਨੂੰ ਦੂਰ ਕਰਨ ਦੀ ਅਪੀਲ ਕੀਤੀ | ਇਸ ਸਮੇਂ ਗ੍ਰੰਥੀ ਬਿੱਟੂ ਸਿੰਘ, ਸਾਹਿਬ ਸਿੰਘ ਸਕੱਤਰ, ਗੁਰਚਰਨ ਸਿੰਘ ਸਲਾਹਕਾਰ, ਤੇਜਾ ਸਿੰਘ ਸੇਵਾਦਾਰ, ਗੁਰਮੇਲ ਸਿੰਘ, ਗੁਰਪ੍ਰੀਤਸਿੰਘ, ਪੱਪੂ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਵਲੰਟੀਅਰ ਨੇ ਆਪਣੀ ਹੀ ਪਾਰਟੀ ਦੇ ਹਲਕਾ ਇੰਚਾਰਜ ਖਿਲਾਫ ਖੋਲਿ੍ਹਆ ਮੋਰਚਾ <br/> ਅਗਲੀ ਖ਼ਬਰ ਬਠਿੰਡਾ ਦੇ ਗੁਪਤਾ ਹਸਪਤਾਲ ਤੋਂ ਪਤੀ-ਪਤਨੀ ਦੇ ਗੋਡੇ ਦੀ ਹੋਈ ਸਫਲ ਰੋਬੋਟਿਕ ਸਰਜਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।