17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

'ਆਪ' ਵਲੰਟੀਅਰ ਨੇ ਆਪਣੀ ਹੀ ਪਾਰਟੀ ਦੇ ਹਲਕਾ ਇੰਚਾਰਜ ਖਿਲਾਫ ਖੋਲਿ੍ਹਆ ਮੋਰਚਾ <br/>

ਅਜੀਤ ਡੈਸਕ 07-06-2026
ਬਠਿੰਡਾ, 6 ਜੂਨ (ਪੱਤਰ ਪ੍ਰੇਰਕ)- ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇਕ 'ਆਪ' ਵਲੰਟੀਅਰ ਨੇ ਆਪਣੀ ਹੀ ਪਾਰਟੀ ਦੇ ਹਲਕਾ ਇੰਚਾਰਜ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ | ਉਸ ਨੇ ਹਲਕਾ ਇੰਚਾਰਜ ਤੋਂ ਜਾਨੀ-ਮਾਲੀ ਨੁਕਸਾਨ ਦਾ ਖ਼ਤਰਾ ਦੱਸਦੇ ਹੋਏ ਐਸ.ਐਸ.ਪੀ. ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਪਾਰਟੀ ਹਾਈਕਮਾਂਡ ਤੋਂ ਇਨਸਾਫ਼ ਦੀ ਮੰਗ ਕੀਤੀ ਹੈ | ਆਪ ਵਲੰਟੀਅਰ ਬਹਾਦਰ ਸਿੰਘ ਫੁੱਲੋ ਮਿੱਠੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉਪਰ ਇਕ ਚੈਨਲ 'ਤੇ ਉਨ੍ਹਾਂ ਦੀ ਹੀ ਪਾਰਟੀ ਦੇ ਹਲਕਾ ਇੰਚਾਰਜ ਦੇ ਖਿਲਾਫ ਵੀ.ਆਈ.ਪੀ. ਕਲਚਰ ਨੂੰ ਲੈ ਕੇ ਵੀਡੀਓ ਚੱਲ ਰਹੀ ਸੀ, ਜਿਸ 'ਤੇ ਜਦੋਂ ਮੈਂ ਕੁਮੈਂਟ ਕੀਤਾ ਕਿ ਹਲਕਾ ਬਠਿੰਡਾ ਦਿਹਾਤੀ 'ਚ ਸਾਡੀ ਪਾਰਟੀ ਦਾ ਬਹੁਤ ਨੁਕਸਾਨ ਹੋ ਰਿਹਾ, ਪਹਿਲਾਂ ਅਸੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਹਾਰੇ ਅਤੇ ਹੁਣ ਨਿਗਮ ਚੋਣਾਂ 'ਚ ਵੀ ਉਨ੍ਹਾਂ ਦੀ ਪਾਰਟੀ ਹਲਕੇ ਅੰਦਰ ਬੁਰੀ ਤਰ੍ਹਾਂ ਹਾਰ ਗਈ ਹੈ | ਉਨ੍ਹਾਂ ਕੁਮੈਂਟ 'ਚ ਮੰਗ ਕੀਤੀ ਸੀ ਕਿ ਹਲਕਾ ਇੰਚਾਰਜ ਨੂੰ ਲਾਂਭੇ ਕੀਤਾ ਜਾਵੇ, ਕਿਉਂਕਿ ਉਹ ਪਾਰਟੀ ਦਾ ਨੁਕਸਾਨ ਕਰ ਰਿਹਾ, ਜਿਸ ਤੋਂ ਖ਼ਫ਼ਾ ਹੋਏ ਹਲਕਾ ਇੰਚਾਰਜ ਨੇ ਉਸ ਨੂੰ ਫੋਨ ਕਰਕੇ ਭੱਦਾ ਵਰਤਾਓ ਕਰਦਿਆਂ ਗਾਲੀ-ਗਲੋਚ ਕੀਤਾ ਤੇ ਧਮਕੀ ਦਿੱਤੀ, ਜਿਸ ਲਈ ਉਸ ਨੇ ਹਲਕਾ ਇੰਚਾਰਜ ਖਿਲਾਫ ਐਸ.ਐਸ.ਪੀ. ਨੂੰ ਸ਼ਿਕਾਇਤ ਕੀਤੀ ਹੈ | ਬਹਾਦਰ ਸਿੰਘ ਨੇ ਆਪ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਹਲਕਾ ਇੰਚਾਰਜ ਨੂੰ ਤੁਰੰਤ ਬਦਲਿਆ ਜਾਵੇ ਤੇ ਉਸ ਦੇ ਜਾਨ-ਮਾਲ ਦੀ ਰਾਖੀ ਕੀਤੀ ਜਾਵੇ |

ਪਿਛਲੀ ਖ਼ਬਰ ਲਾਈਨਮੈਨਾਂ 'ਤੇ ਲਾਠੀਚਾਰਜ ਦੀ ਅਕਾਲੀ ਦਲ ਵਲੋਂ ਨਿਖੇਧੀ <br/> ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।