28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

'ਆਪ' ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ <br/>

ਅਜੀਤ ਡੈਸਕ 08-06-2026
ਧੂਰੀ, 7 ਜੂਨ (ਸੰਜੇ ਲਹਿਰੀ)- ਅੱਜ ਧੂਰੀ ਨੇੜੇ ਪਿੰਡ ਬੱੱਬਨਪੁਰ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸੈਂਕੜੇ 'ਆਪ' ਆਗੂਆਂ ਵਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ | ਇਸ ਮੌਕੇ 'ਆਪ' ਆਗੂਆਂ ਵਿੱਚ ਸ਼ਾਮਿਲ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਮੈਂਬਰ ਬਕਫ ਬੋਰਡ ਡਾ. ਅਨਵਰ ਭਸੌੜ, ਸੀਨੀਅਰ 'ਆਪ' ਆਗੂ ਸਤਿੰਦਰ ਸਿੰਘ ਚੱਠਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਛਪਾਲ ਸਿੰਘ ਭੁੱਲਰ, ਠੇਕੇਦਾਰ ਹਰਜਿੰਦਰ ਸਿੰਘ ਕਾਂਝਲਾ ਆਦਿ ਵਲੋਂ ਬੱਬਨਪੁਰ ਨਹਿਰ ਕੋਲ ਇਕੱਠੇ ਹੋ ਕੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਉੱਥੇ ਹੀ 'ਆਪ' ਆਗੂਆਂ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੰਜਾਬ ਦੇ ਪਾਣੀਆਂ ਦਾ ਡਾਕੂ ਅਤੇ ਪੰਜਾਬ ਵਿਰੋਧੀ ਦੱਸਦਿਆਂ ਉਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | 'ਆਪ' ਆਗੂਆਂ ਨੇ ਨਾਇਬ ਸਿੰਘ ਸੈਣੀ ਦੇ ਵਿਰੋਧ ਵਿੱਚ ਹੱਥਾਂ ਵਿੱਚ ਕਾਲੀਆਂ ਝੰਡੀਆਂ ਅਤੇ ਭਾਜਪਾ ਵਿਰੋਧੀ ਪੋਸਟਰ ਚੁੱਕੇ ਹੋਏ ਸਨ | ਇਸ ਮੌਕੇ ਅਨਿਲ ਕੁਮਾਰ ਮਿੱਤਲ, ਮਿਲਖਰਾਜ ਮਿਲਖੀ, ਹੈਪੀ ਸਿੰਘ ਕੌਂਸਲਰ, ਪੁਸ਼ਪਿੰਦਰ ਸ਼ਰਮਾ ਕੌਂਸਲਰ, ਹੈਪੀ ਗਰਗ ਐਡਵੋਕੇਟ, ਜਸਵੀਰ ਸਿੰਘ ਜੱਜ, ਅਮਰਦੀਪ ਸਿੰਘ ਧਾਂਦਰਾ, ਮਨੀਸ਼ ਕੁਮਾਰ ਰਿੰਕੂ ਅਤੇ ਅਨੇਕਾਂ ਹੋਰ ਆਪ ਆਗੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਅੰਬੂਜਾ ਸੀਮੈਂਟਸ ਲਿਮਟਿਡ ਬਠਿੰਡਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/> ਅਗਲੀ ਖ਼ਬਰ ਸਾਹਿਤ ਸਦਨ ਨੇ ਸਵਾਮੀ ਰਵਿੰਦਰ ਗੁਪਤਾ ਦੀ ਯਾਦ 'ਚ ਕਰਵਾਇਆ ਕਵੀ ਦਰਬਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।