28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅੰਬੂਜਾ ਸੀਮੈਂਟਸ ਲਿਮਟਿਡ ਬਠਿੰਡਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

ਅਜੀਤ ਡੈਸਕ 08-06-2026
ਬਠਿੰਡਾ, 7 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)– ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਅੰਬੂਜਾ ਸੀਮੈਂਟਸ ਲਿਮਟਿਡ, ਬਠਿੰਡਾ ਵਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਅਤੇ ਇਸ ਸੰਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ¢ ਇਸ ਮੌਕੇ ਕੰਪਨੀ ਦੇ ਕਾਲੋਨੀ ਖੇਤਰਾਂ ਵਿਚ 500 ਬੂਟੇ ਲਗਾ ਕੇ ਮੁਹਿੰਮ ਸ਼ੁਰੂ ਕੀਤੀ¢ ਪ੍ਰੋਗਰਾਮ ਦੌਰਾਨ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਨੁੱਕੜ ਨਾਟਕ, ਭਾਸ਼ਣ, ਗੀਤ ਪੇਸ਼ ਕੀਤੇ ਗਏ¢ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਦਲਜੀਤ ਸਿੰਘ (ਰੀਜਨਲ ਅਫ਼ਸਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ), ਸ੍ਰੀ ਬੀਸਮਾ, ਹਰਜੀਤ ਸਿੰਘ ਅਤੇ ਸੁਪਿੰਦਰ ਸਿੰਘ ਹਾਜ਼ਰ ਰਹੇ¢ ਇਸ ਤੋਂ ਇਲਾਵਾ ਅੰਬੂਜਾ ਸੀਮੈਂਟ ਪਰਿਵਾਰ ਦੇ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ¢ ਇਸ ਦੌਰਾਨ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਅਤੇ ਪਲਾਸਟਿਕ ਦੀ ਵਰਤੋਂ ਘਟਾਉਣ ਦੇ ਉਦੇਸ਼ ਨਾਲ ਲੋਕਾਂ ਨੂੰ ਜੂਟ ਦੇ ਥੈਲਿਆਂ ਦੀ ਵੰਡ ਵੀ ਕੀਤੀ ਗਈ¢ ਅੰਤ ਵਿਚ ਵੱਖ-ਵੱਖ ਮੁਕਾਬਲਿਆਂ ਅਤੇ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਇਕ ਘਰ ਅੰਦਰੋਂ ਸਿਲੰਡਰ ਅਤੇ ਭਾਂਡੇ ਚੋਰੀ, ਦੂਜੇ ਘਰ 'ਚੋਂ ਸਾਈਕਲ ਚੋਰੀ <br/> ਬਠਿੰਡਾ ਸ਼ਹਿਰ 'ਚ ਪੁਲਿਸ ਦੀ ਸੁਸਤ... ਅਗਲੀ ਖ਼ਬਰ 'ਆਪ' ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।