06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਭਾਕਿਯੂ ਏਕਤਾ ਡਕੌਂਦਾ ਧਨੇਰ ਬਲਾਕ ਰਾਮਪੁਰਾ ਦੀ ਹੋਈ ਵਿਸ਼ੇਸ਼ ਮੀਟਿੰਗ

ਰਾਮਪੁਰਾ ਫੂਲ, 5 ਅਗਸਤ (ਹੇਮੰਤ ਕੁਮਾਰ ਸ਼ਰਮਾ)-ਭਾਕਿਯੂ ਏਕਤਾ ਡਕੌਂਦਾ ਧਨੇਰ ਬਲਾਕ ਰਾਮਪੁਰਾ ਦੀ ਮੀਟਿੰਗ ਬਲਾਕ ਪ੍ਰਧਾਨ ਸਰਦੂਲ ਸਿੰਘ ਰਾਮਨਿਵਾਸ ਦੀ ਪ੍ਰਧਾਨਗੀ ਹੇਠ ਪਿੰਡ ਰਾਮਪੁਰਾ ਵਿਖੇ ਕੀਤੀ। ਮੀਟਿੰਗ ਵਿਚ ਪਿੰਡ ਇਕਾਈਆਂ ਦੇ ਅਹੱੁਦੇਦਾਰਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਤੇ ਮੀਟਿੰਗ ਵਿਚ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ।

ਅਜੀਤ ਡੈਸਕ 06-08-2026
ਰਾਮਪੁਰਾ ਫੂਲ, 5 ਅਗਸਤ (ਹੇਮੰਤ ਕੁਮਾਰ ਸ਼ਰਮਾ)-ਭਾਕਿਯੂ ਏਕਤਾ ਡਕੌਂਦਾ ਧਨੇਰ ਬਲਾਕ ਰਾਮਪੁਰਾ ਦੀ ਮੀਟਿੰਗ ਬਲਾਕ ਪ੍ਰਧਾਨ ਸਰਦੂਲ ਸਿੰਘ ਰਾਮਨਿਵਾਸ ਦੀ ਪ੍ਰਧਾਨਗੀ ਹੇਠ ਪਿੰਡ ਰਾਮਪੁਰਾ ਵਿਖੇ ਕੀਤੀ। ਮੀਟਿੰਗ ਵਿਚ ਪਿੰਡ ਇਕਾਈਆਂ ਦੇ ਅਹੱੁਦੇਦਾਰਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਤੇ ਮੀਟਿੰਗ ਵਿਚ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਉਪਰੰਤ ਮੀਟਿੰਗ ਵਿਚ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਵਲੋਂ ਸ਼ਹੀਦ ਕਿਰਨਜੀਤ ਕੌਰ ਦਾ 29ਵਾਂ ਯਾਦਗਾਰੀ ਸਮਾਗਮ ਜੋ 12 ਅਗਸਤ ਨੂੰ ਮਹਿਲ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ ਵਿਚ ਬਲਾਕ ਰਾਮਪੁਰਾ ’ਚੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ ਅਤੇ ਪਿੰਡ ਝੰਡੂਕੇ ਦੇ ਬਜ਼ੁਰਗ ਕਿਸਾਨ ਦੀ ਜ਼ਮੀਨ ਦੇ ਮਸਲੇ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ। ਬਲਾਕ ਆਗੂ ਜਗਦੀਸ਼ ਸਿੰਘ ਰਾਮਪੁਰਾ ਤੇ ਸੁਖਜਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੀ ਮੋਦੀ ਸਰਕਾਰ ਦੇਸ ਦੀ ਖੇਤੀ ਅਤੇ ਉਦਯੋਗ ਨੂੰ ਖਤਮ ਕਰਕੇ ਵਿਦੇਸ਼ੀ ਮਾਲ ਦੀ ਮੰਡੀ ਬਣਾਉਣ ਜਾਂ ਰਹੀ ਹੈ ਤਾਂ ਸ਼ਹੀਦ ਊਧਮ ਸਿੰਘ ਦੀ ਮਹਾਨ ਸ਼ਹਾਦਤ ਤੋਂ ਪੇ੍ਰਰਣਾ ਲੈ ਕੇ ਹੀ ਦੇਸ਼ ਨੂੰ ਸਾਮਰਾਜ ਦੀ ਮੰਡੀ ਬਣਾਉਣ ਤੋਂ ਰੋਕਿਆ ਜਾ ਸਕਦਾ ਹੈ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਤੇ ਸੁਰਜੀਤ ਸਿੰਘ ਰੋਮਾਣਾ ਨੇ ਕਿਹਾ ਕੇਂਦਰ ਸਰਕਾਰ ਜ਼ੋ ਸਾਮਰਾਜੀ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕਰਨ ਜਾ ਰਹੀ ਹੈ ਇਹ ਲਾਗੂ ਹੋਣ ਨਾਲ ਖੇਤੀ ਤੇ ਇਸ ਨਾਲ ਜੁੜੇ ਹੋਏ ਕਿਸਾਨ ਮਜ਼ਦੂਰ ਵਪਾਰੀ ਵਰਗ ਬਰਬਾਦ ਹੋ ਜਾਣਗੇ। ਇਸ ਮੌਕੇ ਜੰਟਾ ਸਿੰਘ,ਹੇਮ ਰਾਜ ਬਾਲਿਆਂਵਾਲੀ, ਪਰਮਜੀਤ ਸਿੰਘ ਰਾਮਪੁਰਾ, ਮੱਖਣ ਸਿੰਘ ਖੋਖਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰੋਟਰੀ ਕਲੱਬ ਰਾਮਾਂ ਵਲੋਂ ਕੈਂਪ ਅਧੀਨ 40 ਰੁੱਖ ਲਾਏ ਅਗਲੀ ਖ਼ਬਰ ਹੜਤਾਲ ਦੀ ਸਮਾਪਤੀ ਮੌਕੇ ਸਮੂਹ ਸਫ਼ਾਈ ਕਾਮੇ ਐੱਸ.ਡੀ.ਐੱਮ ਤੇ ਮੁਹਤਬਰਾਂ ਨਾਲ। ਸਫ਼ਾਈ ਮੁਲਾਜ਼ਮਾਂ ਨੇ ਹੜਤਾਲ ਖ਼ਤਮ ਕਰਦਿਆਂ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।