06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਡੀਪੂ ਹੋਲਡਰਾਂ ਦਾ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਅੱਗੇ ਧਰਨਾ ਜਾਰੀ ਡੀ . ਸੀ . ਨੂੰ ਮੰਗ ਪੱਤਰ ਵੀ ਦਿੱਤਾ

ਮਾਨਸਾ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਡੀਪੂ ਰੱਦ ਕਰਨ ਦੇ ਵਿਰੋਧ ‘ਚ ਡੀਪੂ ਹੋਲਡਰ ਯੂਨੀਅਨ ਵਲੋਂ ਸਥਾਨਕ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਅੱਗੇ ਲਗਾਇਆ ਧਰਨਾ 6ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦੱਸਿਆ ਕਿ 2020-21 ਦੌਰਾਨ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਡੀਪੂ ਅਲਾਟ ਕੀਤੇ ਗਏ ਸਨ ਪਰ ਹੁਣ ਬਿਨਾਂ ਕਿਸੇ ਸੂਚਨਾ, ਕਾਰਨ ਜਾਂ ਨੋਟਿਸ ਦੇ ਲਗਪਗ 1700 ਡੀਪੂ ਹੋਲਡਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ।

ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਮਾਨਸਾ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਡੀਪੂ ਹੋਲਡਰ। ਤਸਵੀਰ : ਸੇਮੀ ਮਾਨਸਾ 06-08-2026
ਮਾਨਸਾ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਡੀਪੂ ਰੱਦ ਕਰਨ ਦੇ ਵਿਰੋਧ ‘ਚ ਡੀਪੂ ਹੋਲਡਰ ਯੂਨੀਅਨ ਵਲੋਂ ਸਥਾਨਕ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਅੱਗੇ ਲਗਾਇਆ ਧਰਨਾ 6ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦੱਸਿਆ ਕਿ 2020-21 ਦੌਰਾਨ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਡੀਪੂ ਅਲਾਟ ਕੀਤੇ ਗਏ ਸਨ ਪਰ ਹੁਣ ਬਿਨਾਂ ਕਿਸੇ ਸੂਚਨਾ, ਕਾਰਨ ਜਾਂ ਨੋਟਿਸ ਦੇ ਲਗਪਗ 1700 ਡੀਪੂ ਹੋਲਡਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀਆਂ ਨੇ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਇਹ ਡੀਪੂ ਨਵੇਂ ਲੋਕਾਂ ਨੂੰ ਅਲਾਟ ਕਰ ਦਿੱਤੇ ਹਨ, ਜਿਸ ਨਾਲ ਸੈਂਕੜੇ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ। ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਉਨ੍ਹਾਂ ਮੰਗ ਉਠਾਈ ਕਿ ਗ਼ਲਤ ਤਰੀਕੇ ਅਪਣਾ ਕੇ ਨਵੇਂ ਵਿਅਕਤੀਆਂ ਨੂੰ ਦਿੱਤੇ ਡੀਪੂ ਰੱਦ ਕੀਤੇ ਜਾਣ ਅਤੇ ਪੁਰਾਣੇ ਹੋਲਡਰਾਂ ਨੂੰ ਬਹਾਲ ਕੀਤੇ ਜਾਣ। ਇਸ ਮੌਕੇ ਸੁਖਜੀਤ ਸਿੰਘ ਕੱਲ੍ਹੋ, ਅਜੈਬ ਸਿੰਘ ਮਾਨ ਬੁਰਜ ਹਰੀ, ਰਣਜੀਤ ਸਿੰਘ ਬੁਢਲਾਡਾ, ਵਕੀਲ ਸਿੰਘ ਰੱਲੀ, ਗੁਰਜੰਟ ਸਿੰਘ ਅਕਲੀਆ, ਜਸਵੀਰ ਸਿੰਘ ਨੰਗਲ ਕਲਾਂ, ਜਸਵੀਰ ਰਾਮ ਫੂਸਮੰਡੀ, ਰਾਮੂ ਸਿੰਘ, ਜੀਵਨ ਸਿੰਘ, ਗੁਰਮੇਲ ਦਾਸ, ਇੰਦਰਜੀਤ ਸਿੰਘ ਸਰਦੂਲਗੜ੍ਹ, ਮੇਹਰਬਾਨ ਸਿੰਘ ਕੌੜੀਵਾੜਾ, ਕੇਵਲ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਬੀਰੇਵਾਲਾ ਜੱਟਾਂ ਦੇ ਵਾਸੀਆਂ ਵਲੋਂ ਬਰਨਾਲਾ-ਸਿਰਸਾ ਮੁੱਖ ਸੜਕ ’ਤੇ ਜਾਮ ਅਗਲੀ ਖ਼ਬਰ ਪੰਜਾਬ ਬੇਲਰ ਯੂਨੀਅਨ ਬੀ.ਸੀ.ਐਲ. ਪਲਾਂਟ ਯੂਨੀਅਨ ਦੀ ਚੋਣ ’ਚ ਹਰਮਨ ਸਿੰਘ ਨਰੂਆਣਾ ਬਣੇ ਜ਼ਿਲ੍ਹਾ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।