ਸੀਵਰੇਜ ਦੇ ਗੰਦੇ ਪਾਣੀ ਅਤੇ ਟੁੱਟੀ ਸੜਕ ਦੀ ਸਮੱਸਿਆ ਦਾ ਹੱਲ ਕਦੋਂ ਹੋਵੇਗਾ?
ਰਾਮਾਂ ਮੰਡੀ, 7 ਅਗਸਤ (ਤਰਸੇਮ ਸਿੰਗਲਾ)-ਸਥਾਨਕ ਨਾਇਰਾ ਪੈਟਰੋਲ ਪੰਪ ਅਤੇ ਸਿਹਤ ਜ਼ਿੰਮਾ ਦੇ ਅੱਗੇ ਰਾਮਸਰਾ ਰੋਡ ’ਤੇ ਪਿਛਲੇ ਕਰੀਬ ਚਾਰ ਸਾਲਾਂ ਤੋਂ ਸੀਵਰੇਜ ਦੀ ਲੀਕੇਜ ਕਾਰਨ ਗੰਦਾ ਪਾਣੀ ਸੜਕ ’ਤੇ ਫੈਲਿਆ ਹੋਇਆ ਹੈ। ਇਸ ਕਾਰਨ ਸੜਕ ਵੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਨਾਲ ਰੋਜ਼ਾਨਾ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੈਟਰੋਲ ਪੰਪ ਨੇੜੇ ਟੁੱਟੀ ਸੜਕ ਅਤੇ ਸੀਵਰੇਜ ਦਾ ਸੜਕ ’ਤੇ ਫੈਲਿਆ ਗੰਦਾ ਪਾਣੀ। ਤਸਵੀਰ: ਸਿੰਗਲਾ
08-08-2026