11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

- ਮਾਮਲਾ ਬੀਰੇਵਾਲਾ ਜੱਟਾਂ ਵਿਖੇ ਹੋਈ ਬੇਅਦਬੀ ਦਾ - ਇਨਸਾਫ਼ ਨਾ ਮਿਲਿਆ ਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਪੰਥਕ ਇਕੱਠ ਸੱਦਣ ਦਾ ਐਲਾਨ

ਮਾਨਸਾ , 10 ਅਗਸਤ ( ਬਲਵਿੰਦਰ ਸਿੰਘ ਧਾਲੀਵਾਲ )- ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਜੱਟਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ’ ਤੇ ਭੱਦੇ ਸ਼ਬਦ ਲਿਖਣ ਦੇ ਮਾਮਲੇ ’ ਚ ਕਾਰਵਾਈ ਕਰਵਾਉਣ ਲਈ ਦਲ ਖ਼ਾਲਸਾ ਤੇ ਬੁੱਢਾ ਦਲ ਦੇ ਆਗੂਆਂ ਦਾ ਇਕੱਠ ਅੱਜ ਇੱਥੇ ਮਨਮੋਹਨ ਸਿੰਘ ਔਲਖ ਐਸ . ਪੀ .

ਐਸ.ਪੀ.ਡੀ. ਮਾਨਸਾ ਨੂੰ ਮਿਲਣ ਉਪਰੰਤ ਜਥੇਬੰਦੀਆਂ ਦੇ ਆਗੂ।ਤਸਵੀਰ : ਸੇਮੀ ਮਾਨਸਾ 11-08-2026
ਮਾਨਸਾ , 10 ਅਗਸਤ ( ਬਲਵਿੰਦਰ ਸਿੰਘ ਧਾਲੀਵਾਲ )- ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਜੱਟਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ’ ਤੇ ਭੱਦੇ ਸ਼ਬਦ ਲਿਖਣ ਦੇ ਮਾਮਲੇ ’ ਚ ਕਾਰਵਾਈ ਕਰਵਾਉਣ ਲਈ ਦਲ ਖ਼ਾਲਸਾ ਤੇ ਬੁੱਢਾ ਦਲ ਦੇ ਆਗੂਆਂ ਦਾ ਇਕੱਠ ਅੱਜ ਇੱਥੇ ਮਨਮੋਹਨ ਸਿੰਘ ਔਲਖ ਐਸ . ਪੀ . ਡੀ . ਨੂੰ ਮਿਲਿਆ । ਪੰਥਕ ਅਕਾਲੀ ਦਸਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਦੇ ਆਗੂ ਜਥੇਦਾਰ ਸਤਨਾਮ ਸਿੰਘ ਝੇਰਿਆਂਵਾਲੀ ਨੇ ਦੱਸਿਆ ਕਿ ਉਹ ਮੰਗ ਕਰ ਰਹੇ ਹਨ ਕਿ ਹੋਈ ਬੇਅਦਬੀ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਕਾਰਵਾਈ ਕੀਤੀ ਜਾਵੇ । ਉਨ੍ਹਾਂ ਦੱਸਿਆ ਕਿ ਅਧਿਕਾਰੀ ਨੇ 2 ਦਿਨਾਂ ਦਾ ਸਮਾਂ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਅਗਲੇ ਦਿਨਾਂ ’ ਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਥਕ ਇਕੱਠ ਸੱਦ ਕੇ ਵੱਡਾ ਐਲਾਨ ਕੀਤਾ ਜਾਵੇਗਾ । ਇਸ ਮੌਕੇ ਕੁਲਵੀਰ ਸਿੰਘ ਭਾਗੀ , ਦਲ ਖ਼ਾਲਸਾ ਦੇ ਸ਼ਮਸ਼ੇਰ ਸਿੰਘ , ਜਥੇਦਾਰ ਮਲਕੀਤ ਸਿੰਘ , ਤਰਸੇਮ ਸਿੰਘ ਅਕਾਲੀ , ਟੇਕ ਸਿੰਘ ਭੰਮੇ , ਰਾਜਵਿੰਦਰ ਸਿੰਘ , ਗੁਰਪ੍ਰੀਤ ਸਿੰਘ ਮਾਨਬੀਬੜੀਆਂ , ਬੁੱਢਾ ਦਲ ਦੇ ਗਮਦੂਰ ਸਿੰਘ ਝੰਡੂਕੇ , ਬਲਵੰਤ ਸਿੰਘ , ਫ਼ਤਿਹ ਸਿੰਘ , ਬਲਤੇਜ ਸਿੰਘ , ਬੀਰਵਾਲ ਸਿੰਘ , ਬੂਟਾ ਸਿੰਘ ਬੀਰਵਾਲ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੇ ਫ਼ਾਲਤੂ ਖਰਚੇ ਦੀ ਜਾਂਚ ਦੀ ਮੰਗ ਅਗਲੀ ਖ਼ਬਰ ਰਾਸ਼ਨ ਡੀਪੂ ਹੋਲਡਰਾਂ ਵਲੋਂ ਡੀਪੂ ਬਹਾਲੀ ਦੀ ਮੰਗ ਨੂੰ ਲੈ ਕੇ ਸਿਰਸਾ-ਬਰਨਾਲਾ ਮੁੱਖ ਮਾਰਗ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।