17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬਸਪਾ ਨੇ ਦੇਸ਼ ਦੇ ਬਟਵਾਰੇ ਦੌਰਾਨ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਤਲਵੰਡੀ ਸਾਬੋ, 16 ਅਗਸਤ (ਰਣਜੀਤ ਸਿੰਘ ਰਾਜੂ)- 15 ਅਗਸਤ ਵਾਲੇ ਦਿਨ ਜਿੱਥੇ ਸਮੁੱਚੇ ਦੇਸ਼ ਭਰ ‘ਚ ਆਜ਼ਾਦੀ ਦਿਹਾੜਾ ਮਨਾਇਆ ਗਿਆ ਉੱਥੇ ਕਈ ਸੰਸਥਾਵਾਂ ਨੇ 15 ਅਗਸਤ 1947 ਵੇਲੇ ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਹੋਏ ਦੇਸ਼ ਦੇ ਬਟਵਾਰੇ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਨੂੰ ਯਾਦ ਕੀਤਾ ਤੇ ਇਸੇ ਲੜੀ ਤਹਿਤ ਬਹੁਜਨ ਸਮਾਜ ਪਾਰਟੀ ਹਲਕਾ ਤਲਵੰਡੀ ਸਾਬੋ ਨੇ ਵੀ ਬਟਵਾਰੇ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪ੍ਰੈੱਸ ਨੂੰ ਜਾਰੀ ਬਿਆਨ ‘ਚ ਬਸਪਾ ਪੰਜਾਬ ਦੇ ਸਕੱਤਰ ਮਾ.

ਅਜੀਤ ਡੈਸਕ 17-08-2026
ਤਲਵੰਡੀ ਸਾਬੋ, 16 ਅਗਸਤ (ਰਣਜੀਤ ਸਿੰਘ ਰਾਜੂ)- 15 ਅਗਸਤ ਵਾਲੇ ਦਿਨ ਜਿੱਥੇ ਸਮੁੱਚੇ ਦੇਸ਼ ਭਰ ‘ਚ ਆਜ਼ਾਦੀ ਦਿਹਾੜਾ ਮਨਾਇਆ ਗਿਆ ਉੱਥੇ ਕਈ ਸੰਸਥਾਵਾਂ ਨੇ 15 ਅਗਸਤ 1947 ਵੇਲੇ ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਹੋਏ ਦੇਸ਼ ਦੇ ਬਟਵਾਰੇ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਨੂੰ ਯਾਦ ਕੀਤਾ ਤੇ ਇਸੇ ਲੜੀ ਤਹਿਤ ਬਹੁਜਨ ਸਮਾਜ ਪਾਰਟੀ ਹਲਕਾ ਤਲਵੰਡੀ ਸਾਬੋ ਨੇ ਵੀ ਬਟਵਾਰੇ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪ੍ਰੈੱਸ ਨੂੰ ਜਾਰੀ ਬਿਆਨ ‘ਚ ਬਸਪਾ ਪੰਜਾਬ ਦੇ ਸਕੱਤਰ ਮਾ.ਜਗਦੀਪ ਸਿੰਘ ਗੋਗੀ ਨੇ ਦੱਸਿਆ ਕਿ ਜਦੋਂ ਅੰਗਰੇਜਾਂ ਵੱਲੋਂ ਹਿੰਦੁਸਤਾਨ ਨੂੰ ਆਜ਼ਾਦ ਕਰਨ ਲਈ ਰੂਪ ਰੇਖਾ ਉਲੀਕੀ ਜਾ ਰਹੀ ਸੀ ਤਾਂ ਅੰਗਰੇਜ਼ਾਂ ਦੀ ਚਾਲ ‘ਚ ਸ਼ਾਮਿਲ ਹੁੰਦਿਆਂ ਕੁਝ ਸੌੜੀ ਸੋਚ ਵਾਲੇ ਸਿਆਸਤਦਾਨਾਂ ਨੇ ਆਪੋ ਆਪਣੇ ਰਾਜ ਸਥਾਪਿਤ ਕਰਨ ਲਈ ਦੇਸ਼ ਦੀ ਵੰਡ ਤੇ ਸਹਿਮਤੀ ਦੇ ਦਿੱਤੀ ਤੇ ਦੇਸ਼ ਦੇ ਦੋ ਟੁਕੜੇ ਹੋ ਗਏ ਜੋ ਬਾਅਦ ‘ਚ ਬੰਗਲਾਦੇਸ਼ ਬਣਨ ਨਾਲ ਤਿੰਨ ਟੁਕੜਿਆਂ ਚ ਤਬਦੀਲ ਹੋ ਗਿਆ। ਇਸ ਬਟਵਾਰੇ ਦੌਰਾਨ ਆਪੋ ਆਪਣੇ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਕੋਸ਼ਿਸ਼ਾਂ ਦੌਰਾਨ ਦੇਸ਼ ਦੇ ਕੁਲ 10 ਲੱਖ ਬੇਕਸੂਰ ਸਿੱਖ/ਹਿੰਦੂ ਤੇ ਮੁਸਲਮਾਨ ਮਾਰੇ ਗਏ, ਲੱਖਾਂ ਲੋਕ ਬੇਘਰ ਹੋ ਗਏ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਦੇ ਭਾਵੇਂ ਆਪੋ ਆਪਣੇ ਮੁਲਕ ਬਣ ਗਏ ਪਰ ਆਮ ਲੋਕਾਂ ਨੇ ਆਜ਼ਾਦੀ ਦੀ ਵੱਡੀ ਕੀਮਤ ਤਾਰੀ ਇਸ ਕਰਕੇ ਆਜ਼ਾਦੀ ਦਿਹਾੜੇ ਤੇ ਬਹੁਜਨ ਸਮਾਜ ਪਾਰਟੀ ਨੇ ਬਟਵਾਰੇ ਦੌਰਾਨ ਮਾਰੇ ਬੇਕਸੂਰ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਨਮਨ ਕੀਤਾ ਹੈ। ਪ੍ਰੈੱਸ ਬਿਆਨ ਮੁਤਾਬਿਕ ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਲਖਵੀਰ ਸਿੰਘ ਨਿੱਕਾ ਸ਼ੇਖਪੁਰਾ,ਰਵੀ ਕੁਮਾਰ ਰਾਮਾਂ ਮੰਡੀ, ਰਛਪਾਲ ਸੀਂਗੋ, ਦਵਿੰਦਰ ਭਾਗੀਵਾਂਦਰ, ਹਰਨੇਕ ਸਿੰਘ, ਕਾਲਾ ਸਿੰਘ ਤੇ ਗੁਰਮੀਤ ਮਲਕਾਣਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਖ਼ਿਆਲਾ ਕਲਾਂ ਨੂੰ ਟਰੋਮਾ ਸੈਂਟਰ ਬਣਾਉਣ ਦਾ ਮਾਮਲਾ ਭਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।