21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਭਾਕਿਯੂ (ਡਕੌਂਦਾ) ਵਲੋਂ ਸੀਵਰੇਜ ਬੋਰਡ ਦੇ ਐਕਸੀਅਨ ਦਫ਼ਤਰ ਅੱਗੇ ਰੋਸ ਧਰਨਾ

ਮਾਨਸਾ, 20 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਅਤੇ ਭੀਖੀ ਬਲਾਕ ਨਾਲ ਸਬੰਧਿਤ ਪੰਜ ਪਿੰਡਾਂ ਖਿਆਲਾ ਕਲਾਂ, ਖਿਆਲਾ ਖ਼ੁਰਦ, ਮਲਕਪੁਰ ਖਿਆਲਾ, ਕੋਟੜਾ ਕਲਾਂ ਅਤੇ ਦਲੇਲ ਵਾਲਾ ਦੇ ਲੋਕਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ ਸਥਾਨਕ ਸੀਵਰੇਜ ਬੋਰਡ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਤੇ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਸਮਾਓਂ ਬਰਾਂਚ ਤੋਂ ਆ ਰਹੇ ਨਹਿਰੀ ਪਾਣੀ ’ਚ ਲਗਾਤਾਰ ਸੀਵਰੇਜ ਦਾ ਗੰਦਾ ਪਾਣੀ ਮਿਲ ਰਿਹਾ ਸੀ, ਜਿਸ ਕਾਰਨ ਲੋਕ ਮਜਬੂਰਨ ਇਹ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ।

ਅਜੀਤ ਡੈਸਕ 21-08-2026
ਮਾਨਸਾ, 20 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਅਤੇ ਭੀਖੀ ਬਲਾਕ ਨਾਲ ਸਬੰਧਿਤ ਪੰਜ ਪਿੰਡਾਂ ਖਿਆਲਾ ਕਲਾਂ, ਖਿਆਲਾ ਖ਼ੁਰਦ, ਮਲਕਪੁਰ ਖਿਆਲਾ, ਕੋਟੜਾ ਕਲਾਂ ਅਤੇ ਦਲੇਲ ਵਾਲਾ ਦੇ ਲੋਕਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ ਸਥਾਨਕ ਸੀਵਰੇਜ ਬੋਰਡ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਤੇ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਸਮਾਓਂ ਬਰਾਂਚ ਤੋਂ ਆ ਰਹੇ ਨਹਿਰੀ ਪਾਣੀ ’ਚ ਲਗਾਤਾਰ ਸੀਵਰੇਜ ਦਾ ਗੰਦਾ ਪਾਣੀ ਮਿਲ ਰਿਹਾ ਸੀ, ਜਿਸ ਕਾਰਨ ਲੋਕ ਮਜਬੂਰਨ ਇਹ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ। ਐਕਸੀਅਨ ਮਾਨਸਾ ਵਲੋਂ ਜਥੇਬੰਦੀ ਨਾਲ ਮੀਟਿੰਗ ਕਰ ਕੇ 9 ਦਿਨਾਂ ’ਚ ਸਮੱਸਿਆ ਦਾ ਪੱਕਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਉਪਰੰਤ ਜਥੇਬੰਦੀ ਵਲੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਬਲਜੀਤ ਸਿੰਘ ਭੈਣੀਬਾਘਾ, ਬਾਵਾ ਸਿੰਘ ਖੀਵਾ ਕਲਾਂ, ਕਾਲਾ ਸਿੰਘ ਅਕਲੀਆ, ਹਰਚੇਤ ਸਿੰਘ ਚਕੇਰੀਆਂ, ਵਰਿਆਮ ਸਿੰਘ, ਗੁਰਸੇਵਕ ਸਿੰਘ, ਜੀਤ ਸਿੰਘ, ਰਾਵਲ ਸਿੰਘ ਕੋਟੜਾ, ਪ੍ਰਗਟ ਸਿੰਘ, ਜਰਨੈਲ ਸਿੰਘ, ਰਾਜ ਸਿੰਘ ਖਾਰਾ, ਗੁਰਜੀਤ ਸਿੰਘ ਰੱਲਾ, ਰੂਪ ਸਿੰਘ ਅਕਲੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਫ਼ਤਰੀ ਕਾਮਿਆਂ ਨੇ ਚੌਥੇ ਦਿਨ ਵੀ ਹੜਤਾਲ ਰੱਖ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਅਗਲੀ ਖ਼ਬਰ ਐੱਨ.ਐੱਚ.ਐੱਮ ਕਾਮਿਆਂ ਨੇ ਹੜਤਾਲ ਦੇ ਚਲਦਿਆਂ ਸਰਕਾਰ ਦੇ ਲਾਰਿਆਂ ਦੀ ਪੰਡ ਸਾੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।