11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੀਰੀ ਪੀਰੀ ਖ਼ਾਲਸਾ ਅਕੈਡਮੀ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਜਿੱਤੇ 53 ਤਗਮੇ

ਸਰਦੂਲਗੜ੍ਹ, 10 ਸਤੰਬਰ (ਜੀ. ਐਮ.

ਅਜੀਤ ਡੈਸਕ 11-09-2026
ਸਰਦੂਲਗੜ੍ਹ, 10 ਸਤੰਬਰ (ਜੀ.ਐਮ. ਅਰੋੜਾ)- ਮੀਰੀ ਪੀਰੀ ਖ਼ਾਲਸਾ ਅਕੈਡਮੀ ਕਾਹਨੇਵਾਲਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰਦੀਪ ਸੋਨੀ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਬਾਕਸਿੰਗ ’ਚ 5 ਸੋਨ, 18 ਚਾਂਦੀ ਤੇ 7 ਕਾਂਸੀ, ਕੁਸ਼ਤੀ ’ਚ 4 ਸੋਨ ਤੇ 5 ਚਾਂਦੀ ਸਮੇਤ ਜੂਡੋ ’ਚ ਲੜਕਿਆਂ ਨੇ 3 ਸੋਨ ਤਗਮੇ ਪ੍ਰਾਪਤ ਕੀਤੇ। ਇਸੇ ਤਰ੍ਹਾਂ ਕਿੱਕ ਬਾਕਸਿੰਗ ’ਚ 3 ਸੋਨ, ਵਾਲੀਬਾਲ ਅੰਡਰ-19 ਲੜਕੀਆਂ ਦੀ ਟੀਮ ਨੇ 2 ਸੋਨ, ਮਾਡਰਨ ਪੈਂਟਾਥਲਨ ਦੇ ਅੰਡਰ-19 ਲੜਕਿਆਂ ਨੇ 2 ਸੋਨ, ਕਬੱਡੀ ’ਚੋ 1 ਸੋਨ, ਖੋ-ਖੋ ’ਚ ਅੰਡਰ-19 ਤੇ ਅੰਡਰ-14 ਲੜਕੀਆਂ ਨੇ 2 ਚਾਂਦੀ ਜਦਕਿ ਅੰਡਰ-14 ਲੜਕਿਆਂ ਨੇ 1 ਕਾਂਸੀ ਦਾ ਤਗਮਾ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੇ ਕੁੱਲ 20 ਸੋਨ, 25 ਚਾਂਦੀ ਤੇ 8 ਕਾਂਸੀ ਦੇ ਤਗਮੇ ਸਕੂਲ ਦੀ ਝੋਲੀ ਪਾਏ ਹਨ। ਚੇਅਰਮੈਨ ਇੰਦਰਜੀਤ ਸਿੰਘ, ਕੋਚ ਸਤਪਾਲ ਸਿੰਘ, ਸੰਦੀਪ ਕੁਮਾਰ, ਕਰਮਵੀਰ ਸਿੰਘ ਤੇ ਵੰਦਨਾ ਰਾਣੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਸੁਨਹਿਰੀ ਭਵਿੱਖ ਦੀ ਆਸ ਪ੍ਰਗਟਾਈ।
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਮਾਨਸਾ ਦੀ ਚੋਣ ਅੱਜ, ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ ਅਹੁਦੇਦਾਰੀਆਂ ਹਾਸਲ ਕਰਨ ਲਈ ਉਮੀਦਵਾਰ ਪੱਬਾਂ ਭ... ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) 2027 ਦੀਆਂ ਚੋਣਾਂ ’ਚ ਅਹਿਮ ਭੂਮਿਕਾ ਨਿਭਾਵੇਗਾ-ਔਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।