11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਾਰ ਐਸੋਸੀਏਸ਼ਨ ਮਾਨਸਾ ਦੀ ਚੋਣ ਅੱਜ, ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ ਅਹੁਦੇਦਾਰੀਆਂ ਹਾਸਲ ਕਰਨ ਲਈ ਉਮੀਦਵਾਰ ਪੱਬਾਂ ਭਾਰ

ਮਾਨਸਾ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨਗੀ ਪਦ ਸਮੇਤ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਤੇ ਉਪ ਪ੍ਰਧਾਨ ਲਈ ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਚੋਣ ਮੈਦਾਨ ’ਚ ਨਿੱਤਰੇ ਉਮੀਦਵਾਰ ਅਹੁਦੇਦਾਰੀਆਂ ਹਾਸਲ ਕਰਨ ਲਈ ਪੱਬਾਂ ਭਾਰ ਹਨ।

ਬੀਰਦਵਿੰਦਰ ਸਿੰਘ ਸਿੱਧੂ, ਅੰਗਰੇਜ ਸਿੰਘ ਕਲੇਰ, ਅਭਿਨੰਦਨ ਸ਼ਰਮਾ, ਗੁਰਦੀਪ ਸਿੰਘ ਸਿੱਧੂ, ਅਮਨਪ੍ਰੀਤ ਸਿੰਘ ਭੁੱਲਰ, ਗੋਰਾ ਸਿੰਘ ਥਿੰਦ, ਸ਼ਿਵਾਨੀ ਗਰਗ, ਬਿਮਲ ਜਿੰਦਲ। ਬਿਨਾਂ ਮੁਕਾਬਲੇ ਤਾਲਮੇਲ ਸਕੱਤਰ ਚੁਣੇ ਐਡਵੋਕੇਟ ਚਮਨਦੀਪ ਕੌਰ। 11-09-2026
ਮਾਨਸਾ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨਗੀ ਪਦ ਸਮੇਤ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਤੇ ਉਪ ਪ੍ਰਧਾਨ ਲਈ ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਚੋਣ ਮੈਦਾਨ ’ਚ ਨਿੱਤਰੇ ਉਮੀਦਵਾਰ ਅਹੁਦੇਦਾਰੀਆਂ ਹਾਸਲ ਕਰਨ ਲਈ ਪੱਬਾਂ ਭਾਰ ਹਨ। ਇਸ ਤੋਂ ਪਹਿਲਾਂ ਬਾਰ ਦੀਆਂ ਚੋਣਾਂ ’ਚ ਜ਼ਿਆਦਾਤਰ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਲਈ ਹੀ ਵੋਟਾਂ ਪੈਂਦੀਆਂ ਸਨ ਅਤੇ ਬਾਕੀ ਅਹੁਦੇਦਾਰ ਆਮ ਤੌਰ ’ਤੇ ਬਿਨਾਂ ਮੁਕਾਬਲੇ ਚੁਣੇ ਜਾਂਦੇ ਸਨ। ਇਸ ਵਾਰ ਐਡਵੋਕੇਟ ਚਮਨਦੀਪ ਕੌਰ ਹੀ ਬਿਨਾਂ ਮੁਕਾਬਲੇ ਤਾਲਮੇਲ ਸਕੱਤਰ ਬਣੇ ਹਨ। ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਦਾ ਅਹੁਦਾ ਹਥਿਆਉਣ ਲਈ 2 ਸਾਬਕਾ ਜਨਰਲ ਸਕੱਤਰ ਆਹਮੋ-ਸਾਹਮਣੇ ਹਨ। ਬੀਰਦਵਿੰਦਰ ਸਿੰਘ ਸਿੱਧੂ ਤੇ ਅੰਗਰੇਜ ਸਿੰਘ ਕਲੇਰ ਨੇ ਪ੍ਰਧਾਨਗੀ ਦੀ ਚੋਣ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਜਨਰਲ ਸਕੱਤਰ ਦੇ ਅਹੁਦੇ ਲਈ ਗੁਰਦੀਪ ਸਿੰਘ ਸਿੱਧੂ ਤੇ ਅਭਿਨੰਦਨ ਸ਼ਰਮਾ ’ਚ ਸਿੰਙ ਫਸੇ ਹੋਏ ਹਨ। ਸੀਨੀਅਰ ਮੀਤ ਪ੍ਰਧਾਨ ਲਈ ਅਮਨਪ੍ਰੀਤ ਸਿੰਘ ਭੁੱਲਰ ਤੇ ਗੋਰਾ ਸਿੰਘ ਥਿੰਦ ਅਤੇ ਔਰਤਾਂ ਲਈ ਰਾਖਵੇਂ ਉਪ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸ਼ਿਵਾਨੀ ਗਰਗ ਤੇ ਬਿਮਲ ਜਿੰਦਲ ’ਚ ਸਖ਼ਤ ਮੁਕਾਬਲਾ ਹੈ। ਚੋਣ ਅਫ਼ਸਰ ਗੁਰਦਾਸ ਸਿੰਘ ਮਾਨ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਵੋਟਾਂ 11 ਸਤੰਬਰ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 4:30 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 537 ਹੈ। ਉਨ੍ਹਾਂ ਦੱਸਿਆ ਕਿ ਨਤੀਜੇ ਵੀ ਦੇਰ ਸ਼ਾਮ ਘੋਸ਼ਿਤ ਕਰ ਦਿੱਤੇ ਜਾਣਗੇ। ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਲੰਚ, ਡਿਨਰ ਡਿਪਲੋਮੇਸੀ ਚੱਲੀ ਅਤੇ ਲਾਲ ਪਰੀ ਦਾ ਪਹਿਰਾ ਵੀ ਪੂਰਾ ਰਿਹਾ।
ਪਿਛਲੀ ਖ਼ਬਰ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ‘ਮਾਵਾਂ ਧੀਆਂ ਦੀ ਹੱਟੀ’ ਲਗਾਈ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਅਕੈਡਮੀ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਜਿੱਤੇ 53 ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।