11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਨੂ ਵਾਟਿਕਾ ਸਕੂਲ ’ਚ 10 ਰੋਜ਼ਾ ਐੱਨ. ਸੀ. ਸੀ. ਕੈਂਪ ਸ਼ੁਰੂ

ਬੁਢਲਾਡਾ, 10 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੀ. ਏ.

ਅਜੀਤ ਡੈਸਕ 11-09-2026
ਬੁਢਲਾਡਾ, 10 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੀ. ਏ. ਟੀ. ਸੀ-101 ਐੱਨ. ਸੀ. ਸੀ. 10 ਰੋਜ਼ਾ ਕੈਂਪ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਜ਼ਿਲਿ੍ਹਆਂ ਦੇ ਸਕੂਲਾਂ ਅਤੇ ਕਾਲਜਾਂ ਤੋਂ ਪਹੁੰਚੇ ਐੱਨ. ਸੀ. ਸੀ. ਕੈਡਿਟ ਭਾਗ ਲੈ ਰਹੇ ਹਨ। ਕੁੱਲ 469 ਕੈਡਿਟ ਸ਼ਾਮਿਲ ਹੋਏ, ਜਿਨ੍ਹਾਂ ’ਚ 270 ਲੜਕੇ ਅਤੇ 199 ਲੜਕੀਆਂ ਹਨ। ਕਰਨਲ ਅਵਿਨਾਸ਼ ਡੀ. ਪਿਤਰੇ ਕਮਾਂਡਿੰਗ ਅਫ਼ਸਰ ਨੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਨੌਜਵਾਨਾਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਅਗਵਾਈ ਦੀ ਸਮਰੱਥਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸਕੂਲ ਪ੍ਰਿੰਸੀਪਲ ਉਮੇਸ਼ ਗਰਗ ਵਲੋਂ ਕਮਾਂਡਿੰਗ ਅਫ਼ਸਰ ਕਰਨਲ ਅਵਿਨਾਸ਼ ਡੀ. ਪਿਤਰੇ, ਐਡਮਿਨ ਅਫ਼ਸਰ ਕਰਨਲ ਰਾਧਾਕ੍ਰਿਸ਼ਨਨ ਰਾਜਨ, ਐੱਸ. ਐੱਮ. ਪ੍ਰੇਮ ਚੰਦ ਅਤੇ ਪੀ. ਆਈ. ਸਟਾਫ਼ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੈਡਿਟਾਂ ਨੂੰ ਵੱਖ-ਵੱਖ ਐੱਨ. ਸੀ. ਸੀ. ਗਤੀਵਿਧੀਆਂ ਅਤੇ ਸੈਨਿਕ ਅਨੁਸ਼ਾਸਨ ਨਾਲ ਸਬੰਧਿਤ ਸਿਖਲਾਈ ਦਿੱਤੀ ਜਾਵੇਗੀ। ਚੇਅਰਮੈਨ ਭਾਰਤ ਭੂਸ਼ਣ ਗੁਪਤਾ ਨੇ ਕਿਹਾ ਕਿ ਮਨੂ ਵਾਟਿਕਾ ਸਕੂਲ ’ਚ ਸਮੇਂ-ਸਮੇਂ ’ਤੇ ਐੱਨ. ਸੀ. ਸੀ. ਕੈਂਪ ਲਗਾਏ ਜਾਂਦੇ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਏਕਤਾ, ਅਨੁਸ਼ਾਸਨ, ਆਤਮ-ਵਿਸ਼ਵਾਸ, ਜ਼ਿੰਮੇਵਾਰੀ, ਅਗਵਾਈ ਦੀ ਭਾਵਨਾ ਅਤੇ ਦੇਸ਼ ਭਗਤੀ ਵਰਗੇ ਗੁਣ ਪੈਦਾ ਕਰਨਾ ਹੈ। ਇਸ ਮੌਕੇ ਏ. ਐੱਨ. ਓ. ਰਾਜੇਸ਼ ਮਿੱਤਲ, ਏ. ਐੱਨ. ਓ. ਗੁਰਪ੍ਰੀਤ ਸਿੰਘ, ਸੀ. ਟੀ. ਓ. ਪਰਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਦੰਦਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਮਹਿਲਾ ਕਮਿਸ਼ਨ ਵਲੋਂ ਮੌੜ ਵਿਖੇ ‘ਸ਼ੀ ਰਨਜ਼–2026’ ਮੈਰਾਥਨ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।