11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਦੰਦਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਮਾਨਸਾ, 10 ਸਤੰਬਰ (ਸ. ਰਿ.)

ਕੈਂਪ ਮੌਕੇ ਇੱਕ ਬਜ਼ੁਰਗ ਦੇ ਦੰਦਾਂ ਦੀ ਜਾਂਚ ਕਰਦੇ ਹੋਏ ਡਾਕਟਰ। ਤਸਵੀਰ : ਸੇਮੀ ਮਾਨਸਾ 11-09-2026
ਮਾਨਸਾ, 10 ਸਤੰਬਰ (ਸ.ਰਿ.)- ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਵਲੋਂ ਬਜ਼ੁਰਗਾਂ ਲਈ ਦੰਦਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਵਾਇਆ ਗਿਆ । ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਦੱਸਿਆ ਕਿ ਦੰਦਾਂ ਦੇ ਮਾਹਿਰ ਡਾ. ਪੁਨੀਤ ਮਿੱਢਾ ਨੇ ਆਧੁਨਿਕ ਮਸ਼ੀਨਾਂ ਰਾਹੀਂ 40 ਦੇ ਕਰੀਬ ਬਜ਼ੁਰਗਾਂ ਦੇ ਦੰਦਾਂ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮਾਹਿਰ ਵਲੋਂ ਲੋੜਵੰਦਾਂ ਨੂੰ ਦੰਦਾਂ ਦੇ ਐਕਸ-ਰੇ ਅਤੇ ਦਵਾਈਆਂ ਦੀ ਮੁਫ਼ਤ ਸਹੂਲਤ ਵੀ ਮੁਹੱਈਆ ਕਰਵਾਈ ਗਈ। ਸੀਨੀਅਰ ਮੀਤ ਪ੍ਰਧਾਨ ਸੇਠੀ ਸਿੰਘ ਸਰਾਂ, ਮੀਤ ਪ੍ਰਧਾਨ ਜਸਸੀਰ ਸਿੰਘ ਢਿੱਲੋਂ ਅਤੇ ਬਲਵਿੰਦਰ ਬਾਂਸਲ ਨੇ ਦੱਸਿਆ ਕਿ ਜਾਂਚ ਦੌਰਾਨ ਅਪਰੇਸ਼ਨ ਲਈ ਚੁਣੇ ਗਏ ਬਜ਼ੁਰਗਾਂ ਨੂੰ ਐਸੋਸੀਏਸ਼ਨ ਵਲੋਂ ਖ਼ਰਚੇ ’ਚੋਂ 40 ਪ੍ਰਤੀਸ਼ਤ ਦੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਇਸ ਮੌਕੇ ਓਮ ਪ੍ਰਕਾਸ਼ ਮਿੱਢਾ, ਬਿੱਕਰ ਸਿੰਘ ਮਘਾਣੀਆ, ਪਰਮਜੀਤ ਕੌਰ, ਗੁਰਦੇਵ ਸਿੰਘ ਘੁਮਾਣ, ਬਾਦਸ਼ਾਹ ਸਿੰਘ ਚਹਿਲ, ਹੰਸ ਰਾਜ ਮੋਫਰ, ਜਸਵੰਤ ਸਿੰਘ ਕਲੈਹਿਰੀ, ਮਾ. ਨਸੀਬ ਚੰਦ, ਮੰਗਤ ਰਾਏ ਅਰੋੜਾ, ਪ੍ਰਮੋਦ ਪ੍ਰਕਾਸ਼, ਪ੍ਰੇਮ ਚੰਦ, ਕੇਵਲ ਕੁਮਾਰ, ਸ਼ਮਸ਼ੇਰ ਸਿੰਘ, ਰਘਵੀਰ ਸਿੰਘ, ਨਾਜ਼ਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਦੇ ਵਿਰੋਧ ਸਦਕਾ ਸਾਹਨੇਵਾਲੀ ਵਿਖੇ ਮਜ਼ਦੂਰ ਦੇ ਘਰ ਦੀ ਕੁਰਕੀ ਟਲੀ ਅਗਲੀ ਖ਼ਬਰ ਮਨੂ ਵਾਟਿਕਾ ਸਕੂਲ ’ਚ 10 ਰੋਜ਼ਾ ਐੱਨ. ਸੀ. ਸੀ. ਕੈਂਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।