11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜੈਸਮੀਨ ਨੇ 99 ਪ੍ਰਤੀਸ਼ਤ ਅੰਕਾਂ ਨਾਲ ਭਾਰਤ ’ਚੋਂ 5ਵਾਂ ਤੇ ਰਾਜ ’ਚੋਂ ਦੂਜਾ ਰੈਂਕ ਹਾਸਿਲ ਕੀਤਾ

ਸਰਦੂਲਗੜ੍ਹ, 10 ਸਤੰਬਰ (ਜੀ. ਐਮ.

ਅਜੀਤ ਡੈਸਕ 11-09-2026
ਸਰਦੂਲਗੜ੍ਹ, 10 ਸਤੰਬਰ (ਜੀ.ਐਮ. ਅਰੋੜਾ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਸੀ.) ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਰੀ-ਵੈਲੂਏਸ਼ਨ ਦੇ ਨਤੀਜਿਆਂ ’ਚੋਂ ਸਥਾਨਕ ਦਸਮੇਸ਼ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਜੈਸਮੀਨ ਕੰਬੋਜ ਪੁੱਤਰੀ ਸਵਰਨ ਸਿੰਘ ਨੇ 500 ’ਚੋਂ 495 (99 ਪ੍ਰਤੀਸ਼ਤ) ਅੰਕਾਂ ਨਾਲ ਪੂਰੇ ਭਾਰਤ ’ਚੋਂ 5ਵਾਂ ਅਤੇ ਸੂਬੇ ’ਚੋਂ ਦੂਜਾ ਰੈਂਕ ਹਾਸਲ ਕਰਦਿਆਂ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ, ਦਿਲਮੋਹਿਤ ਸਿੰਘ ਸੰਧੂ, ਉਪ ਪ੍ਰਿੰਸੀਪਲ ਰਾਜਵੀਰ ਮੱਲੀ ਨੇ ਦੱਸਿਆ ਕਿ ਜੈਸਮੀਨ 12ਵੀਂ ਜਮਾਤ ਦੀ ਮੈਡੀਕਲ ਸਟਰੀਮ 2025-26 ਦੀ ਰੈਗੂਲਰ ਵਿਦਿਆਰਥਣ ਸੀ, ਨੇ ਮੈਡੀਕਲ ਨਤੀਜੇ ਆਉਣ ਤੋਂ ਬਾਅਦ ਰੀ-ਵੈਲੂਏਸ਼ਨ ਅਪਲਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦਸਮੇਸ਼ ਕਾਨਵੈਂਟ ਸਕੂਲ ਦੀ ਸੁਜਾਨ ਕੌਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ’ਚੋਂ ਮੋਹਰੀ ਰਹਿ ਚੁੱਕੀ ਹੈ। ਉਨ੍ਹਾਂ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਵਿਖੇ ਸਮਾਗਮ ਕਰਵਾ ਕੇ ਜੈਸਮੀਨ ਕੰਬੋਜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਅਧਿਆਪਕ ਹਰਕੀਰਤ ਸਿੰਘ, ਰਮਨ ਕੁਮਾਰ, ਰਿੰਕੂ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਅਗਲੀ ਖ਼ਬਰ ਬਾਕਸਿੰਗ ਮੁਕਾਬਲਿਆਂ ’ਚ ਜਿੰਦਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।