ਮਾਨਸਾ, 10 ਸਤੰਬਰ (ਸ.ਰਿ.)- ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਕਰਨ ਵਾਸੀ ਬੁਢਲਾਡਾ ਤੋਂ 10 ਗ੍ਰਾਮ, ਜੋਗਾ ਪੁਲਿਸ ਨੇ ਗੁਰਸੇਵਕ ਸਿੰਘ ਵਾਸੀ ਜੋਗਾ ਤੋਂ 4 ਗ੍ਰਾਮ, ਭੀਖੀ ਪੁਲਿਸ ਨੇ ਜਸ਼ਨਦੀਪ ਸਿੰਘ ਵਾਸੀ ਮੱਤੀ ਤੋਂ 4 ਗ੍ਰਾਮ ਅਤੇ ਸ਼ਹਿਰੀ-2 ਮਾਨਸਾ ਪੁਲਿਸ ਨੇ ਸੰਦੀਪ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ । ਇਸੇ ਤਰ੍ਹਾਂ ਸਦਰ ਮਾਨਸਾ ਪੁਲਿਸ ਨੇ ਜਸ਼ਨਦੀਪ ਸਿੰਘ ਤੇ ਕਰਨੈਲ ਸਿੰਘ ਵਾਸੀ ਨੰਗਲ ਕਲਾਂ ਤੋਂ 30 ਅਤੇ ਬੋਹਾ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਬੋਹਾ ਤੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਕਤ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸਦਰ ਬੁਢਲਾਡਾ ਪੁਲਿਸ ਨੇ ਗੁਰਦੀਪ ਸਿੰਘ ਵਾਸੀ ਕਣਕਵਾਲ ਤੋਂ 90 ਅਤੇ ਝੁਨੀਰ ਪੁਲਿਸ ਨੇ ਸ਼ਗਨਦੀਪ ਸਿੰਘ ਵਾਸੀ ਝੁਨੀਰ ਤੋਂ 60 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਦੋਵਾਂ ਵਿਰੁੱਧ ਬੀ.ਐਨ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।