ਮਾਨਸਾ ਦੀ ਅਦਾਲਤ ਸਮੇਤ 4 ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਮਾਨਸਾ/ਭੀਖੀ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਬਲਕਾਰ ਸਿੰਘ ਸਹੋਤਾ)- ਅੱਜ ਜ਼ਿਲ੍ਹੇ ’ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਅਦਾਲਤੀ ਕੰਪਲੈਕਸ ਮਾਨਸਾ ਸਮੇਤ 4 ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦਾ ਹੱਥ ਲਿਖਤ ਧਮਕੀ ਭਰਿਆ ਪੱਤਰ ਪਿੰਡ ਹੀਰੋ ਕਲਾਂ ਦੇ ਸਟੇਡੀਅਮ ’ਚੋਂ ਮਿਲਿਆ। ਸੂਚਨਾ ਮਿਲਦਿਆਂ ਹੀ ਪੁਲਿਸ ਇਕਦਮ ਮੁਸਤੈਦ ਹੋ ਗਈ।
ਜ਼
ਜ਼ਿਲ੍ਹਾ ਅਦਾਲਤੀ ਕੰਪਲੈਕਸ ਮਾਨਸਾ ਵਿਖੇ ਦਾਖਲ ਹੋਣ ਵਾਲਿਆਂ ਦੀ ਤਲਾਸ਼ੀ ਲੈਂਦੇ ਹੋਏ ਪੁਲਿਸ ਕਰਮਚਾਰੀ। ਅਜੀਤ ਤਸਵੀਰ
22-09-2026
ਮਾਨਸਾ/ਭੀਖੀ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਬਲਕਾਰ ਸਿੰਘ ਸਹੋਤਾ)- ਅੱਜ ਜ਼ਿਲ੍ਹੇ ’ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਅਦਾਲਤੀ ਕੰਪਲੈਕਸ ਮਾਨਸਾ ਸਮੇਤ 4 ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦਾ ਹੱਥ ਲਿਖਤ ਧਮਕੀ ਭਰਿਆ ਪੱਤਰ ਪਿੰਡ ਹੀਰੋ ਕਲਾਂ ਦੇ ਸਟੇਡੀਅਮ ’ਚੋਂ ਮਿਲਿਆ। ਸੂਚਨਾ ਮਿਲਦਿਆਂ ਹੀ ਪੁਲਿਸ ਇਕਦਮ ਮੁਸਤੈਦ ਹੋ ਗਈ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਹੀਰੋ ਕਲਾਂ, ਖੀਵਾ ਕਲਾਂ, ਅਤਲਾ ਕਲਾਂ ਤੇ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਅਤੇ ਅਦਾਲਤੀ ਕੰਪਲੈਕਸ ’ਚ ਵੀ ਸਖ਼ਤ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ। ਪੱਤਰ ’ਚ 21 ਤੇ 22 ਸਤੰਬਰ ਨੂੰ ਉਪਰੋਕਤ ਸਕੂਲਾਂ ਦੇ ਨਾਲ ਹੀ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਏ ਜਾਣ ਦੀ ਗੱਲ ਲਿਖੀ ਹੋਈ ਹੈ। ਅਦਾਲਤੀ ਕੰਪਲੈਕਸ ਦੀ ਸੁਰੱਖਿਆ ਵਧਾ ਕੇ ਹਰ ਆਉਣ-ਜਾਣ ਵਾਲੇ ਵਿਅਕਤੀ ਲਈ ਜਾ ਰਹੀ ਸੀ ਜਦਕਿ ਸਕੂਲਾਂ ’ਚ ਸਿਰਫ਼ ਸਟਾਫ਼ ਮੈਂਬਰ ਹੀ ਹਾਜ਼ਰ ਸਨ। ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਨੇ ‘ਅਜੀਤ’ ਵਲੋਂ ਸੰਪਰਕ ਕਰਨ ’ਤੇ ਦੱਸਿਆ ਕਿ ਧਮਕੀ ਭਰੇ ਪੱਤਰ ਦੇ ਮੱਦੇਨਜ਼ਰ ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਡਾਗ ਸਕਾਇਡ, ਬੰਬ ਨਕਾਰਾ ਕਰਨ ਵਾਲੀ ਟੀਮਾਂ ਵਲੋਂ ਸਬੰਧਿਤ ਥਾਵਾਂ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ, ਪੁਲਿਸ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਸ਼ਰਾਰਤੀ ਅਨਸਰਾਂ ਨੂੰ ਫੜ ਲਿਆ ਜਾਵੇਗਾ।