28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਗਊਸ਼ਾਲਾ ਭਵਨ ਵਿਖੇ ਸ੍ਰੀ ਮਦ ਭਾਗਵਤ ਕਥਾ ਜਾਰੀ

ਮਾਨਸਾ, 27 ਸਤੰਬਰ (ਸੱਭਿ. ਪ੍ਰਤੀ)- ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਮਾਨਸਾ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਕਰਵਾਈ ਸ਼੍ਰੀ ਮਦ ਭਾਗਵਤ ਕਥਾ ਦੇ ਦੂਜੇ ਦਿਨ ਪ੍ਰਮੁੱਖ ਕਥਾਵਾਚਕ ਮਹਾਂਮੰਡਲੇਸ਼ਵਰ ਸ਼ਿਵ ਯੋਗੀ ਸੁਆਮੀ ਯਮੁਨਾਪੂਰੀ ਹਰਿਦੁਆਰ ਵਾਲਿਆਂ ਨੇ ਸ਼ਰਧਾਲੂਆਂ ਨੂੰ ਕਥਾ ਸੁਣਾਈ।

ਅਜੀਤ ਡੈਸਕ 28-09-2026
ਮਾਨਸਾ, 27 ਸਤੰਬਰ (ਸੱਭਿ.ਪ੍ਰਤੀ)- ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਮਾਨਸਾ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਕਰਵਾਈ ਸ਼੍ਰੀ ਮਦ ਭਾਗਵਤ ਕਥਾ ਦੇ ਦੂਜੇ ਦਿਨ ਪ੍ਰਮੁੱਖ ਕਥਾਵਾਚਕ ਮਹਾਂਮੰਡਲੇਸ਼ਵਰ ਸ਼ਿਵ ਯੋਗੀ ਸੁਆਮੀ ਯਮੁਨਾਪੂਰੀ ਹਰਿਦੁਆਰ ਵਾਲਿਆਂ ਨੇ ਸ਼ਰਧਾਲੂਆਂ ਨੂੰ ਕਥਾ ਸੁਣਾਈ। ਜੋਤੀ ਪ੍ਰਚੰਡ ਦੀ ਰਸਮ ਮੋਹਨ ਲਾਲ ਮੌੜਾਂ ਵਾਲਿਆਂ ਤੇ ਵਨੀਤ ਗਰਗ ਮੌੜਾਂ ਵਾਲਿਆਂ ਨੇ ਨਿਭਾਈ ਜਦਕਿ ਆਰਤੀ ਦੀ ਰਸਮ ਤਰਸੇਮ ਚੰਦ ਤੇ ਪਵਨ ਕੁਮਾਰ ਬਰੇਟਾ ਗੈਸ ਏਜੰਸੀ ਵਲੋਂ ਕੀਤੀ ਗਈ। ਪ੍ਰਧਾਨ ਮੁਕੇਸ਼ ਕੁਮਾਰ ਮੋਨੂ ਦਾਨੇਵਾਲੀਆ ਅਤੇ ਜਨਰਲ ਸਕੱਤਰ ਮੁਨਿਸ਼ ਕੁਮਾਰ ਬੱਬੂ ਰੜ੍ਹ ਨੇ ਦੱਸਿਆ ਕਿ ਕਮੇਟੀ ਵਲੋਂ ਸ਼ਹਿਰ ਦੀਆਂ ਸਾਰੀਆਂ ਜਾਗਰਣ ਮੰਡਲੀਆਂ ਦੇ ਸਹਿਯੋਗ ਨਾਲ ਰੋਜਾਨਾ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਅਤੇ ਸੰਕੀਰਤਨ ਕੀਤਾ ਜਾਂਦਾ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਭੂਸ਼ਣ ਕੁਮਾਰ ਮੱਤੀ, ਭੋਲਾ ਰਾਮ, ਮੁਨੀਸ਼ ਕੁਮਾਰ ਪਿੰਟੂ, ਚੰਦਨ, ਅਸ਼ੋਕ ਚਾਂਦਪੁਰੀਆ, ਐਡਵੋਕੇਟ ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨੌਜਵਾਨ ’ਤੇ ਹਮਲਾ ਕਰਨ ਦੇ ਮਾਮਲੇ ’ਚ ਤਿੰਨ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਬੋਹਾ ਨਹਿਰ ਦੇ ਮਾਈਨਰ ਨੰਬਰ 7 ਨਾਲ ਹੋਈ ਛੇੜਛਾੜ ਕਾਰਨ ਕਿਸਾਨਾਂ ’ਚ ਤਣਾਅ ਵਧਿਆ ਖੇਤਰ ਦੇ 15 ਪਿੰਡਾਂ ’ ਚ ਨਹਿਰੀ ਪਾਣੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।