08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਸਹਾਰੇ ਲਈ ਆਸ਼ੀਰਵਾਦ ਸੁਸਾਇਟੀ ਦਾ 20ਵਾਂ ਸਮੂਹਿਕ ਵਿਆਹ 25 ਨੂੰ

ਰਾਮਾਂ ਮੰਡੀ, 7 ਅਕਤੂਬਰ (ਤਰਸੇਮ ਸਿੰਗਲਾ)- ਆਸ਼ੀਰਵਾਦ ਚੈਰੀਟੇਬਲ ਸੁਸਾਇਟੀ ਰਾਮਾਂ ਵਲੋਂ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ ਦੀ ਚੱਲ ਰਹੀ ਸਕੀਮ ਤਹਿਤ 20ਵਾਂ ਸਮੂਹਿਕ ਵਿਆਹ ਸਮਾਗਮ 25 ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ ਰਾਮਾਂ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਸੁਸਾਇਟੀ ਦੇ ਕੈਸ਼ੀਅਰ ਨਰਿੰਦਰ ਗੋਇਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੁਸਾਇਟੀ ਵਲੋਂ ਪਿਛਲੇ 19 ਸਮੂਹਿਕ ਵਿਆਹ ਸਮਾਗਮਾਂ ਦੌਰਾਨ 117 ਲੜਕੀਆਂ ਦੇ ਵਿਆਹ ਕਰਵਾਏ ਜਾ ਚੁੱਕੇ ਹਨ।

ਅਜੀਤ ਡੈਸਕ 08-10-2026
ਰਾਮਾਂ ਮੰਡੀ, 7 ਅਕਤੂਬਰ (ਤਰਸੇਮ ਸਿੰਗਲਾ)- ਆਸ਼ੀਰਵਾਦ ਚੈਰੀਟੇਬਲ ਸੁਸਾਇਟੀ ਰਾਮਾਂ ਵਲੋਂ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ ਦੀ ਚੱਲ ਰਹੀ ਸਕੀਮ ਤਹਿਤ 20ਵਾਂ ਸਮੂਹਿਕ ਵਿਆਹ ਸਮਾਗਮ 25 ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ ਰਾਮਾਂ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਸੁਸਾਇਟੀ ਦੇ ਕੈਸ਼ੀਅਰ ਨਰਿੰਦਰ ਗੋਇਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੁਸਾਇਟੀ ਵਲੋਂ ਪਿਛਲੇ 19 ਸਮੂਹਿਕ ਵਿਆਹ ਸਮਾਗਮਾਂ ਦੌਰਾਨ 117 ਲੜਕੀਆਂ ਦੇ ਵਿਆਹ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਜਿ ਹੜੇ ਮਾਪੇ ਆਪਣੀ ਧੀ ਦਾ ਵਿਆਹ ਸੁਸਾਇਟੀ ਰਾਹੀਂ ਕਰਵਾਉਣਾ ਚਾਹੁੰਦੇ ਹਨ, ਉਹ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ। ਵਿਆਹ ਦਾ ਲੋੜੀਂਦਾ ਖਰਚਾ, ਲੜਕੀ ਨੂੰ ਦਿੱਤਾ ਜਾਣ ਵਾਲਾ ਸਮਾਨ ਅਤੇ ਬਰਾਤ ਦਾ ਸਾਰਾ ਖਰਚਾ ਸੁਸਾਇਟੀ ਵਲੋਂ ਕੀਤਾ ਜਾਵੇਗਾ।
ਪਿਛਲੀ ਖ਼ਬਰ ਸਿੱਧੂ-ਬਰਾੜ ਵਿਸ਼ਵ ਵੈੱਲਫ਼ੇਅਰ ਭਾਈਚਾਰੇ ਦੀ ਅਹਿਮ ਮੀਟਿੰਗ ਗੁਰਮੀਤ ਸਿੰਘ ਸਿੱਧੂ ਮਹਿਰਾਜ ਪ੍ਰਧਾਨ ਤੇ ਰੂੜ ਸਿੰਘ ਲਹਿਰਾ ਮੁ... ਅਗਲੀ ਖ਼ਬਰ ਕਾਲਾ ਚਾਉਕੇ ਨੂੰ ਅਕਾਲੀ ਦਲ (ਬ) ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਬਣਾਏ ਜਾਣ ’ਤੇ ਖੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।