23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਝੋਟੇ ਦੀ ਪਤਨੀ ਮਨਪ੍ਰੀਤ ਕੌਰ ਨੂੰ ਮਾਨਸਾ ਹਲਕੇ ਤੋਂ ਚੋਣ ਜਿਤਾ ਕੇ ਵਿਧਾਨ ਸਭਾ ’ਚ ਭੇਜਿਆ ਜਾਵੇ- ਬਾਬਾ ਰਾਜ ਰਾਮ

ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਕੌਮੀ ਇਨਸਾਫ਼ ਮੋਰਚੇ ਦੇ ਆਗੂ ਨਿਹੰਗ-ਸਿੰਘ ਬਾਬਾ ਰਾਜਾ ਰਾਮ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਧਾਨ ਸਭਾ ਹਲਕਾ ਮਾਨਸਾ ਤੋਂ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੂੰ ਚੋਣ ਲੜਾਉਣ ਲਈ ਪਰਿਵਾਰ ’ਤੇ ਦਬਾਅ ਪਾਉਣ ਅਤੇ ਇਹ ਵਿਸ਼ਵਾਸ ਦਿਵਾਉਣ ਕਿ ਪੰਥ ਦੀ ਧੀ ਬੀਬੀ ਮਨਪ੍ਰੀਤ ਕੌਰ ਨੂੰ ਸ਼ਾਨਦਾਰ ਵੋਟਾਂ ਨਾਲ ਜਿੱਤ ਹਾਸਲ ਕਰਵਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਇਆ ਜਾਵੇਗਾ। ਸਥਾਨਕ ਤਿੰਨਕੋਨੀ ਨਜ਼ਦੀਕ ਝੋਟਾ ਹੱਤਿਆ ਕਾਂਡ ’ਚ ਇਨਸਾਫ਼ ਲੈਣ ਲਈ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪਰਵਿੰਦਰ ਜਿਉਂਦਾ ਹੁੰਦਾ ਤਾਂ ਅਸੀਂ ਉਸ ਨੂੰ ਚੋਣਾਂ ’ਚ ਉਤਾਰਨਾ ਸੀ।

ਮਾਨਸਾ ਵਿਖੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਨਿਹੰਗ-ਸਿੰਘ ਬਾਬਾ ਰਾਜਾ ਰਾਮ ਸਿੰਘ। ਅਜੀਤ ਤਸਵੀਰ 23-10-2026
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਕੌਮੀ ਇਨਸਾਫ਼ ਮੋਰਚੇ ਦੇ ਆਗੂ ਨਿਹੰਗ-ਸਿੰਘ ਬਾਬਾ ਰਾਜਾ ਰਾਮ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਧਾਨ ਸਭਾ ਹਲਕਾ ਮਾਨਸਾ ਤੋਂ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੂੰ ਚੋਣ ਲੜਾਉਣ ਲਈ ਪਰਿਵਾਰ ’ਤੇ ਦਬਾਅ ਪਾਉਣ ਅਤੇ ਇਹ ਵਿਸ਼ਵਾਸ ਦਿਵਾਉਣ ਕਿ ਪੰਥ ਦੀ ਧੀ ਬੀਬੀ ਮਨਪ੍ਰੀਤ ਕੌਰ ਨੂੰ ਸ਼ਾਨਦਾਰ ਵੋਟਾਂ ਨਾਲ ਜਿੱਤ ਹਾਸਲ ਕਰਵਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਇਆ ਜਾਵੇਗਾ। ਸਥਾਨਕ ਤਿੰਨਕੋਨੀ ਨਜ਼ਦੀਕ ਝੋਟਾ ਹੱਤਿਆ ਕਾਂਡ ’ਚ ਇਨਸਾਫ਼ ਲੈਣ ਲਈ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪਰਵਿੰਦਰ ਜਿਉਂਦਾ ਹੁੰਦਾ ਤਾਂ ਅਸੀਂ ਉਸ ਨੂੰ ਚੋਣਾਂ ’ਚ ਉਤਾਰਨਾ ਸੀ। ਉਨ੍ਹਾਂ ਨਾਲ ਹੀ ਝੋਟਾ ਦੇ ਪਿਤਾ ਭੀਮ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪਰਵਿੰਦਰ ਦੇ ਪਿਤਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਸਿਆਸਤ ’ਚ ਨਹੀਂ ਆਉਣਗੇ। ਬਾਬਾ ਰਾਜਾ ਰਾਮ ਸਿੰਘ ਨੇ ਕਿਹਾ ਕਿ ਇਸੇ ਕਰ ਕੇ ਪੰਥਕ ਆਗੂ ਹੋਣ ਦੇ ਨਾਂਅ ’ਤੇ ਭੀਮ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਪਰਵਿੰਦਰ ਸਿੰਘ ਦੀ ਪਤਨੀ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇ, ਜਿਸ ਨੂੰ ਜਿਤਾਉਣ ਲਈ ਸਾਰੀਆਂ ਧਿਰਾਂ ਤਤਪਰ ਹੋਣਗੀਆਂ। ਉਨ੍ਹਾਂ ਕਿ ਹਾ ਕਿ ਕਿਸੇ ਦੀ ਵੀ ਜੁਰਅੱਤ ਨਹੀਂ ਪੈਣੀ ਕਿ ਮਨਪ੍ਰੀਤ ਕੌਰ ਦੇ ਮੁਕਾਬਲੇ ਚੋਣ ਮੈਦਾਨ ’ਚ ਉੱਤਰੇ। ਉਨ੍ਹਾਂ ਆਖਿਆ ਕਿ ਜੇ ਪੰਜਾਬ ’ਚ ਨਹੀਂ ਤਾਂ ਇਹ ਬੀਬੀ ਵਿਧਾਨ ਸਭਾ ਹਲਕਾ ਮਾਨਸਾ ’ਚ ਨਸ਼ਿਆਂ ਦਾ ਖ਼ਾਤਮਾ ਹੀ ਕਰ ਦੇਵੇਗੀ। ਕਾਬਲੇ-ਗ਼ੌਰ ਰਹੇ ਕਿ ਬਾਬਾ ਰਾਜਾ ਰਾਮ ਸਿੰਘ ਅਕਾਲੀ ਦਲ (ਵਾਰਿਸ ਪੰਜਾਬ ਦੇ) ਪ੍ਰਮੁੱਖ ਆਗੂਆਂ ਦੇ ਨੇੜਲੇ ਹਨ।
ਪਿਛਲੀ ਖ਼ਬਰ ਦੇਰੀ ਨਾਲ ਮਿਲ ਰਹੇ ਓ. ਟੀ. ਪੀ. ਤੋਂ ਗੈਸ ਖਪਤਕਾਰ ਪ੍ਰੇਸ਼ਾਨ ਅਗਲੀ ਖ਼ਬਰ ਐਸ. ਪੀ. (ਐਚ) ਬਠਿੰਡਾ ਵਲੋਂ ਪਿੰਡ ਭੋਖੜਾ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।