29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਅੰਤਰਰਾਜੀ ਵਿੱਦਿਅਕ ਟੂਰ ਸਫ਼ਲਤਾਪੂਰਵਕ ਮਹਿਰਾਜ ਪਰਤਿਆ

ਮਹਿਰਾਜ, 28 ਅਕਤੂਬਰ (ਸੁਖਪਾਲ ਮਹਿਰਾਜ)-ਪੀ. ਐਮ.

ਅਜੀਤ ਡੈਸਕ 29-10-2026
ਮਹਿਰਾਜ, 28 ਅਕਤੂਬਰ (ਸੁਖਪਾਲ ਮਹਿਰਾਜ)-ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਵਲੋਂ ਹੁਸ਼ਿਆਰ ਵਿਦਿਆਰਥਣਾਂ ਲਈ ਲਗਵਾਇਆ ਅੰਤਰਰਾਜੀ ਵਿਦਿਅਕ ਟੂਰ ਸਫ਼ਲਤਾਪੂਰਵਕ ਮਹਿਰਾਜ ਵਿਖੇ ਪਰਤ ਆਇਆ। ਸਕੂਲ ਪ੍ਰਿੰਸੀਪਲ ਗੀਤਾ ਅਰੋੜਾ ਨੇ ਦੱਸਿਆ ਕਿ ਟੂਰ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਧਾਰਮਿਕ, ਇਤਿਹਾਸਕ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਦਾ ਦੌਰਾ ਕਰਕੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੇ ਯਮੁਨਾ ਨਦੀ ਦੇ ਕੰਢੇ ਸਥਿਤ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਮੱਥਾ ਟੇਕਿਆ। ਦੇਹਰਾਦੂਨ ਵਿਖੇ ਰੀਜਨਲ ਸਾਇੰਸ ਸੈਂਟਰ ਅਤੇ ਐਫ ਆਰ ਆਈ ਦਾ ਦੌਰਾ ਕਰਕੇ ਵਿਗਿਆਨਕ ਅਤੇ ਵਾਤਾਵਰਨ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਸਹਿਸਤਰਧਾਰਾ ਵਿਖੇ ਵਿਦਿਆਰਥਣਾਂ ਨੇ ਖ਼ੂਬ ਆਨੰਦ ਮਾਣਿਆ। ਹਰਿਦੁਆਰ ਵਿਖੇ ਗੰਗਾ ਨਦੀ ਦੇ ਦਰਸ਼ਨ ਕਰਨ ਉਪਰੰਤ ਜਿਮ ਕਾਰਬੇਟ ਨੈਸ਼ਨਲ ਪਾਰਕ ਵਿਖੇ ਜੰਗਲ ਸਫ਼ਾਰੀ ਦਾ ਆਨੰਦ ਮਾਣਿਆ। ਇਸੇ ਤਰ੍ਹਾਂ ਨੈਨੀਤਾਲ ਵਿਖੇ ਨੈਨੀ ਝੀਲ ਵਿਚ ਬੋਟਿੰਗ ਕੀਤੀ ਅਤੇ ਨੈਣਾ ਦੇਵੀ ਮੰਦਰ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਵਿਦਿਆਰਥਣਾਂ ਨੇ ਮਾਲ ਰੋਡ ’ਤੇ ਖ਼ਰੀਦਦਾਰੀ ਵੀ ਕੀਤੀ। ਰਿਸ਼ੀਕੇਸ਼ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ-ਨਾਲ ਗੰਗਾ ਨਦੀ ਦੇ ਕੰਢੇ ਹੋਣ ਵਾਲੀ ਆਰਤੀ ਵੀ ਦੇਖੀ। ਪ੍ਰਿੰਸੀਪਲ ਨੇ ਦੱਸਿਆ ਕਿ ਟੂਰ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਥਾਵਾਂ ਦੇ ਸੱਭਿਆਚਾਰ, ਇਤਿਹਾਸ ਅਤੇ ਕੁਦਰਤੀ ਸੁੰਦਰਤਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਟੂਰ ਨੂੰ ਸਫ਼ਲ ਬਣਾਉਣ ਵਿਚ ਸ੍ਰੀਮਤੀ ਪ੍ਰਵੀਨ ਰਾਣੀ, ਲੈਕਚਰਾਰ ਅੰਗਰੇਜ਼ੀ ਅਤੇ ਸ੍ਰੀਮਤੀ ਨਵਜੋਤਪ੍ਰੀਤ, ਅੰਗਰੇਜ਼ੀ ਮਿਸਟ੍ਰੈਸ ਦਾ ਵਿਸ਼ੇਸ਼ ਸਹਿਯੋਗ ਰਿਹਾ।
ਪਿਛਲੀ ਖ਼ਬਰ ਸੁਰੱਖਿਅਤ ਬਚਪਨ ਅਭਿਆਨ ਤਹਿਤ ਵਿਦਿਆਰਥਣਾਂ ਨੂੰ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਅਗਲੀ ਖ਼ਬਰ ਸੰਗਰੂਰ ਰੈਲੀ ਲਈ ਬਠਿੰਡਾ ’ਚ ਕਾਂਗਰਸ ਨੇ ਵਿੱਢੀਆਂ ਤਿਆਰੀਆਂ ਡੈਣੀ ਨੇ ਵਰਕਰਾਂ ਦੀਆਂ ਲਾਈਆਂ ਡਿਊਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।