18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭਾਕਿਯੂ (ਡਕੌਂਦਾ) ਨੇ ਸਰਦੂਲਗੜ੍ਹ ਵਿਖੇ ਝੋਨੇ ਦੀ ਬੰਦ ਪਈ ਖਰੀਦ ਚਾਲੂ ਕਰਵਾਈ

ਸਰਦੂਲਗੜ੍ਹ , 18 ਨਵੰਬਰ ( ਜੀ . ਐੱਮ .

ਅਜੀਤ ਡੈਸਕ 19-11-2026
ਸਰਦੂਲਗੜ੍ਹ , 18 ਨਵੰਬਰ ( ਜੀ . ਐੱਮ . ਅਰੋੜਾ )- ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਵਲੋਂ ਸਥਾਨਕ ਬਲਾਕ ਦੀਆਂ ਮੰਡੀਆਂ ’ ਚ 7 ਦਿਨਾਂ ਤੋਂ ਬੰਦ ਪਈ ਝੋਨੇ ਦੀ ਖਰੀਦ ਚਾਲੂ ਕਰਵਾਈ ਗਈ । ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ 1 ਕਰੋੜ 8 ਲੱਖ ਮੀਟਰਕ ਟਨ ਖਰੀਦ ਦਾ ਟੀਚਾ ਦਿੱਤਾ ਗਿਆ ਸੀ ਜਦਕਿ ਐਤਕੀਂ ਝੋਨੇ ਦੀ ਪੈਦਾਇਸ਼ 1 ਕਰੋੜ 9 ਲੱਖਾ 50 ਹਜਾਰ ਹੋਈ ਹੈ । ਉਨ੍ਹਾਂ ਕਿਹਾ ਕਿ ਝੋਨੇ ਦੀ ਪੈਦਾਇਸ਼ ਵੱਧ ਹੋਣ ਦੇ ਬਾਵਜੂਦ ਵੀ ਕਿਸਾਨ ਮੰਡੀਆ ’ ਚ ਰੁਲ ਰਹੇ ਹਨ ਕਿਉਂਕਿ ਸਰਕਾਰ ਵਲੋਂ ਖਰੀਦ ਬੰਦ ਕਰ ਦਿੱਤੀ ਗਈ ਸੀ । ਆਗੂਆਂ ਵਲੋਂ ਖਰੀਦ ਇੰਸਪੈਕਟਰਾਂ ਨੂੰ ਮੰਡੀ ’ ਚ ਸੱਦਿਆ ਗਿਆ ਤਾਂ ਝੋਨੇ ਦੀ ਨਮੀ ਚੈਕਿੰਗ ਦੌਰਾਨ ਸਾਰੀਆ ਢੇਰੀਆਂ ਦੀ ਨਮੀ 15-16 ਪ੍ਰਤੀਸ਼ਤ ਤੋ ਵੱਧ ਨਹੀਂ ਪਾਈ ਗਈ । ਉਨ੍ਹਾਂ ਆਗੂਆ ਨੂੰ ਭਰੋਸਾ ਦਿੱਤਾ ਕਿ ਜਲਦੀ ਖਰੀਦ ਚਾਲੂ ਕਰ ਕੇ ਮੰਡੀ ਖਾਲੀ ਕਰ ਦਿੱਤੀ ਜਾਵੇਗੀ । ਇਸ ਮੌਕੇ ਨਾਇਬ ਸਿੰਘ , ਅਮਰੀਕ ਸਿੰਘ , ਚਾਨਣ ਸਿੰਘ , ਹਰਮੇਸ਼ ਸਿੰਘ , ਮਿੱਠੂ ਸਿੰਘ , ਸੂਬਾ ਸਿੰਘ ਕਿਰਪਾਲ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਭਾਜਪਾ ਆਗੂ ਵਲੋਂ ‘ਸਮਰਸਤਾ ਸੰਕਲਪ ਯਾਤਰਾ’ ਲਈ ਬੱਸਾਂ ਰਵਾਨਾ ਅਗਲੀ ਖ਼ਬਰ ਮਾਲਵਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਰਾਹੁਲ ਦੀ ਪੰਜਾਬੀ ਯੂਨੀਵਰਸਿਟੀ ਦੀ ਕ੍ਰਿਕਟ ਟੀਮ ’ਚ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।