23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਬੋਹਾ ਵਿਖੇ ਖਾਟੂ ਸ਼ਿਆਮ ਦਾ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਬੋਹਾ, 23 ਨਵੰਬਰ (ਰਮੇਸ਼ ਤਾਂਗੜੀ)- ਸ੍ਰੀ ਸ਼ਿਆਮ ਸੇਵਾ ਮੰਡਲ ਵਲੋਂ ਖਾਟੂ ਸਿਆਮ ਦਾ ਜਨਮ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਸਬੇ ਦੇ ਸਾਰੇ ਮੰਦਰਾਂ ਅਤੇ ਧਰਮਸ਼ਾਲਾਵਾਂ ਨੂੰ ਖ਼ੂਬਸੂਰਤ ਨਾਲ ਰੌਸ਼ਨੀਆਂ ਨਾਲ ਸਜਾਇਆ ਗਿਆ।

ਅਜੀਤ ਡੈਸਕ 24-11-2026
ਬੋਹਾ, 23 ਨਵੰਬਰ (ਰਮੇਸ਼ ਤਾਂਗੜੀ)- ਸ੍ਰੀ ਸ਼ਿਆਮ ਸੇਵਾ ਮੰਡਲ ਵਲੋਂ ਖਾਟੂ ਸਿਆਮ ਦਾ ਜਨਮ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਸਬੇ ਦੇ ਸਾਰੇ ਮੰਦਰਾਂ ਅਤੇ ਧਰਮਸ਼ਾਲਾਵਾਂ ਨੂੰ ਖ਼ੂਬਸੂਰਤ ਨਾਲ ਰੌਸ਼ਨੀਆਂ ਨਾਲ ਸਜਾਇਆ ਗਿਆ। ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਖਾਟੂ ਸ਼ਿਆਮ ਦੇ ਮੰਦਰਾਂ ’ਚ ਨਤਮਸਤਕ ਹੋਏ। ਰਾਕੇਸ਼ ਗਰਗ ਸੈਦੇਵਾਲੀਆ ਵਲੋਂ ਗਣੇਸ਼ ਪੂਜਨ ਕੀਤਾ ਗਿਆ। ਪੁਜਾਰੀ ਮੋਹਨ ਲਾਲ ਬਿਆਸ ਵਲੋਂ ਪੂਜਨ ਕਰਵਾਉਣ ਮਗਰੋਂ ਰੋਹਿਤ ਮੰਗਲਾ ਨੇ ਜੋਤੀ ਪ੍ਰਚੰਡ ਕੀਤੀ। ਸੰਜੀਵ ਸਿੰਗਲਾ ਬਿੱਟੂ ਨੇ ਨਿਸ਼ਾਨ ਪੂਜਨ ਕੀਤਾ। ਰਾਜਨ ਸਿੰਗਲਾ ਮੁੱਖ ਆਯੋਜਕ ਅਤੇ ਸੁਨੀਲ ਸਿੰਗਲਾ, ਕ੍ਰਿਸ਼ਨ ਕੁੰਦਲ, ਮਦਨ ਸਿੰਗਲਾ, ਛੱਜੂ ਰਾਮ ਸਿੰਗਲਾ ਅਤੇ ਰਮੇਸ਼ ਸਿੰਗਲਾ ਦੀ ਦੇਖਰੇਖ ’ਚ ਬਾਬਾ ਸ਼ਿਆਮ ਦੇ ਉਤਸਵ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਖਾਟੂ ਸ਼ਿਆਮ ਦੀ ਸੱਚੇ ਮਨ ਨਾਲ ਕੀਤੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਗਾਇਕ ਅਕੁੰਰ ਗੋਇਲ ਫ਼ਤਿਹਾਬਾਦ, ਖੁਵਹਿਸ ਕਪੂਰ, ਤੰਨਮਿਆ ਮਹਾਂਦੇਵਜ ਨੇ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਕਮਲ ਸਿੰਗਲਾ ਕੈਨੇਡਾ, ਅਨਿਲ ਮਹਿਤਾ, ਨਗਰ ਕੌਂਸਲ ਬੋਹਾ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ, ਬਿਪਨ ਗਰਗ ਪ੍ਰਧਾਨ ਗਊਸ਼ਾਲਾ, ਵਿਜੇ ਸਿੰਗਲਾ, ਧਰਮਪਾਲ ਗਾਮੀਵਾਲਾ, ਸੁਰੇਸ਼ ਸਿੰਗਲਾ, ਧਰਮਪਾਲ ਗਰਗ, ਸੁਰਿੰਦਰ ਕੁਮਾਰ ਕਾਕਾ, ਕਾਲਾ ਆਹਲੂਵਾਲੀਆ, ਪੋਲੀ ਰਾਮ ਗੋਇਲ, ਸੰਜੀਵ ਮੰਗਲਾ, ਨਾਨਕ ਚੰਦ ਅਰੋੜਾ, ਰਾਜਿੰਦਰ ਕੁਮਾਰ ਕਾਲਾ, ਸਾਧੂ ਰਾਮ ਗੋਇਲ, ਸੁਭਾਸ਼ ਅਰੋੜਾ, ਵਿਕਾਸ ਗੋਇਲ, ਹਨੀ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਰੱਖਤ ਤੋਂ ਛਾਲ ਮਾਰਨ ਕਾਰਨ ਹੋਈ ਮੌਤ ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਵਲੋਂ ਕਾਲੋਨੀਆਂ ਦੀ ਮਾਲਕੀ ਨਾ ਦੇਣ ’ਤੇ ਸੰਘਰਸ਼ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।