ਵਿਧਾਇਕ ਬੁੱਧ ਰਾਮ ਵਲੋਂ ਸਰਕਾਰੀ ਸਕੂਲ ਮੰਢਾਲੀ ਵਿਖੇ ਕੰਪਿਊਟਰ ਲੈਬ ਤੇ ਕਲਾਸਰੂਮ ਦਾ ਉਦਘਾਟਨ
ਬੋਹਾ, 23 ਨਵੰਬਰ (ਰਮੇਸ਼ ਤਾਂਗੜੀ)-‘ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਮੰਢਾਲੀ ਵਿਖੇ ਵਿਧਾਇਕ ਬੁੱਧ ਰਾਮ ਵਲੋਂ ਕੰਪਿਊਟਰ ਲੈਬ ਅਤੇ ਆਧੁਨਿਕ ਕਲਾਸਰੂਮ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਤੇ ਮਿਆਰੀ ਸਿੱਖਿਆ ਨਾਲ ਜੋੜਨ ਦੇ ਉਪਰਾਲੇ ਨੂੰ ਮਹੱਤਵਪੂਰਨ ਕਦਮ ਦੱਸਦਿਆਂ ਕਿਹਾ ਕਿ ਨਵੀਂ ਕੰਪਿਊਟਰ ਲੈਬ ਤੇ ਆਧੁਨਿਕ ਕਲਾਸਰੂਮ ਨਾਲ ਬੱਚਿਆਂ ਨੂੰ ਸਿੱਖਣ ਦੇ ਬਿਹਤਰ ਮੌਕੇ ਮਿਲਣਗੇ ਅਤੇ ਉਹ ਤਕਨੀਕੀ ਯੁੱਗ ਦੇ ਹਾਣੀ ਬਣ ਸਕਣਗੇ।
ਅਜੀਤ ਡੈਸਕ
24-11-2026