24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਾਬਾ ਦੈੜ ਪੀਰ ਜੀ ਦੀ ਯਾਦ ’ਚ ਸਾਲਾਨਾ ਮੇਲਾ 6 ਤੇ 7 ਸਤੰਬਰ ਨੂੰ

ਮੁੱਦਕੀ, 23 ਅਗਸਤ (ਭਾਰਤ ਭੂਸ਼ਨ ਅਗਰਵਾਲ)- ਨਗਰ ਨਿਵਾਸੀਆਂ ਅਤੇ ਐਨ. ਆਰ.

ਅਜੀਤ ਡੈਸਕ 24-08-2026
ਮੁੱਦਕੀ, 23 ਅਗਸਤ (ਭਾਰਤ ਭੂਸ਼ਨ ਅਗਰਵਾਲ)- ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਅਤੇ ਮੁੱਖ ਸੇਵਾਦਾਰ ਬਾਬਾ ਚੰਦ ਸਿੰਘ ਦੀ ਅਗਵਾਈ ਹੇਠ ਬਾਬਾ ਦੈੜ ਪੀਰ ਜੀ ਦੀ ਯਾਦ ਵਿਚ ਸਾਲਾਨਾ ਮੇਲਾ ਬਾਬਾ ਦੈੜ ਪੀਰ ਦੀ ਦਰਗਾਹ ’ਤੇ 6 ਅਤੇ 7 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਬਾਬਾ ਜੀ ਦੀ ਦਰਗਾਹ ’ਤੇ ਦੂਰੋਂ-ਨੇੜਿਉਂ ਸੰਗਤਾਂ ਪਹੁੰਚ ਕੇ ਨਤਮਸਤਕ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਦੇ ਤੌਰ ’ਤੇ ਉਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਪਹੁੰਚ ਰਹੇ ਹਨ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 7 ਸਤੰਬਰ ਦਿਨ ਸੋਮਵਾਰ ਨੂੰ ਕਬੱਡੀ ਦੇ ਮੈਚ ਕਰਵਾਏ ਜਾਣਗੇ। ਜਿੰਨਾਂ ਵਿਚ 65 ਕਿੱਲੋ ਵਰਗ ਵਾਲਿਆਂ ਨੂੰ ਪਹਿਲਾ ਇਨਾਮ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਵਲੋਂ 9100 ਰੁਪਏ ਅਤੇ ਦੂਸਰਾ ਇਨਾਮ 7100 ਰੁਪਏ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਆਲ ਓਪਨ ਦੀਆਂ ਬੁੱਕ ਕੀਤੀਆਂ 8 ਟੀਮਾਂ ਹੀ ਮੈਚ ਖੇਡਣਗੀਆਂ ਅਤੇ ਆਲ ਓਪਨ ਦੇ ਮੈਚ ਦੁਪਹਿਰ 1 ਵਜੇ ਸ਼ੁਰੂ ਕਰਵਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਓਪਨ ਕਬੱਡੀ ਮੁਕਾਬਲਿਆਂ ’ਚ ਪਹਿਲਾ ਇਨਾਮ 1 ਲੱਖ ਰੁਪਏ ਲਾਡੀ ਸਿੱਧੂ, ਨਿਰਮਲ ਸੰਧੂ ਭੁੱਚੋ ਕਾ, ਜੋਬਨ ਸੰਧੂ ਅਤੇ ਕਾਰਜ ਭੁੱਲਰ ਇਟਲੀ ਵਲੋਂ ਦਿੱਤਾ ਜਾਵੇਗਾ ਅਤੇ 71 ਹਜ਼ਾਰ ਰੁਪਏ ਦੂਸਰੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ ਦਿੱਤਾ ਜਾਵੇਗਾ। ਉਨ੍ਹਾਂ ਉਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਮੇਲਾ ਕਮੇਟੀ ਨੂੰ 51 ਹਜ਼ਾਰ ਰੁਪਏ ਦਾ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਵਿਚ ਸਦਭਾਵਨਾ ਦਿਵਸ ’ਤੇ ਸੈਮੀਨਾਰ ਕਰਵਾਇਆ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ’ਚ ਮਰੀਜ਼ ਦੀ ਮੌਤ ’ਤੇ ਹੰਗਾਮਾ, ਪਰਿਵਾਰ ਨੇ ਐਂਬੂਲੈਂਸ ਨਾ ਮਿਲਣ ਦੇ ਲਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।