04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੈਣੀਮਾਜਰਾ ਵਿਖੇ ਸੋਨੇ, ਚਾਂਦੀ ਦੇ ਗਹਿਣਿਆਂ ਸਮੇਤ ਨਕਦੀ ਚੋਰੀ <br/>

ਅਜੀਤ ਡੈਸਕ 26-01-2026
ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਸੈਣੀਮਾਜਰਾ ਵਿਖੇ ਚੋਰਾਂ ਨੇ ਸੰਘਣੀ ਆਬਾਦੀ 'ਚ ਸਥਿਤ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੀ ਕੀਮਤ ਦੇ ਸੋਨੇ ਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਹਜ਼ਾਰਾਂ ਰੁਪਏ ਦੀ ਨਗਦੀ 'ਤੇ ਹੱਥ ਸਾਫ਼ ਕੀਤਾ | ਉਪਰੰਤ ਰਫੂਚੱਕਰ ਹੋ ਗਏ | ਰੂਪਨਗਰ ਵਿਖੇ ਡੇਲੀਵੇਜ 'ਤੇ ਕੰਮ ਕਰਦੇ ਜਗਦੀਸ਼ ਰਾਮ ਪੁੱਤਰ ਰਾਮ ਰੱਖਾਂ ਦੇ ਭਤੀਜੇ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰਾ ਪਰਿਵਾਰ ਇੱਕ ਕਮਰੇ 'ਚ ਸੁੱਤਾ ਹੋਇਆ ਸੀ | ਜਦਕਿ ਦੂਸਰੇ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ | ਰਾਤ ਕਰੀਬ 2 ਵਜੇ ਜਦੋਂ ਉਨ੍ਹਾਂ ਦੇ ਚਾਚਾ ਜੀ ਬਾਥਰੂਮ ਲਈ ਜਾਣ ਲੱਗੇ ਤਾਂ ਉਨ੍ਹਾਂ ਦੇਖਿਆ ਕਿ ਉਕਤ ਕਮਰਾ ਖੁੱਲ੍ਹਾ ਸੀ | ਜਿਹਨੰੂ ਉਹ ਅਕਸਰ ਤਾਲਾ ਲਗਾ ਕੇ ਸੌਂਦੇ ਸਨ | ਜਦੋਂ ਉਨ੍ਹਾਂ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਖੁੱਲ੍ਹੀ ਹੋਈ ਸੀ ਤੇ ਜਿਸਦਾ ਲਾਕਰ ਤੋੜ ਕੇ ਗਹਿਣੇ ਤੇ ਨਗਦੀ ਚੋਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਚੋਰ ਅਲਮਾਰੀ 'ਚ ਰੱਖੀ ਇੱਕ ਸੋਨੇ ਦੀ ਚੈਨ, 2 ਝੁਮਕੇ, 2 ਟਾਪਸ, 1 ਅੰਗੂਠੀ, 1 ਸੋਨੇ ਦੀ ਚੈਨ ਤੋਂ ਇਲਾਵਾ 5 ਜੋੜੀਆਂ ਚਾਂਦੀ ਦੀਆਂ ਝਾਂਜਰਾਂ ਅਤੇ 4 ਜੋੜੀਆਂ ਚਾਂਦੀ ਦੇ ਕੰਗਣ ਸਹਿਤ ਕਰੀਬ 12 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਗਹਿਣਿਆਂ ਤੇ ਨਗਦੀ ਵਾਲਾ ਪਰਸ ਵੀ ਖ਼ਾਲੀ ਕਰਕੇ ਛੱਤ 'ਤੇ ਸੁੱਟਿਆ ਹੋਇਆ ਸੀ | ਜਿਸਤੋਂ ਜਾਪਦਾ ਹੈ ਕਿ ਚੋਰ ਛੱਤ ਦੇ ਰਸਤੇ ਤੋਂ ਘਰ 'ਚ ਦਾਖਿਲ ਹੋਏ ਸਨ | ਇਸ ਚੋਰੀ ਦੌਰਾਨ ਉਕਤ ਪਰਿਵਾਰ ਦੇ ਕਰੀਬ 4 ਤੋਲੇ ਸੋਨੇ ਅਤੇ ਕਈ ਤੋਲੇ ਚਾਂਦੀ ਦੇ ਗਹਿਣੇ ਸਹਿਤ ਉਕਤ ਨਗਦੀ ਚੋਰੀ ਹੋਈ ਹੈ | ਇਸ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੀੜਤ ਪਰਿਵਾਰ ਨੇ ਆਖਿਆ ਕਿ ਪੁਲਸ ਵਲੋਂ ਉਨ੍ਹਾਂ ਤੋਂ ਗਹਿਣਿਆਂ ਦੇ ਬਿੱਲ ਮੰਗੇ ਜਾ ਰਹੇ ਹਨ | ਜਦਕਿ ਚੋਰੀ ਹੋਏ ਗਹਿਣੇ 25 ਤੋਂ 30 ਸਾਲ ਪੁਰਾਣੇ ਉਨ੍ਹਾਂ ਦੇ ਵਿਆਹ ਦੇ ਹਨ ਤੇ ਉਦੋਂ ਬਿੱਲ ਲੈਣ ਦਾ ਰਿਵਾਜ ਘੱਟ ਹੀ ਹੁੰਦਾ ਸੀ |

ਪਿਛਲੀ ਖ਼ਬਰ ਮਕੜੋਨਾ ਕਲਾਂ ਦੇ ਸਕੂਲ 'ਚ ਕਰਵਾਇਆ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ <br/> ਅਗਲੀ ਖ਼ਬਰ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਲਪੇਟ 'ਚ ਆਇਆ ਮੋਟਰਸਾਈਕਲ ਸਵਾਰ ਹੋਇਆ ਗੰਭੀਰ ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।