12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਆਦਰਸ਼ ਨਗਰ ਤੇ ਗ੍ਰੀਨ ਐਨਕਲੇਵ ਨਿਵਾਸੀਆਂ ਵਲੋਂ ਨਾਲਿਆਂ ਦੀ ਸਫ਼ਾਈ ਦੀ ਮੰਗ <br/>

ਅਜੀਤ ਡੈਸਕ 31-01-2026
ਰੂਪਨਗਰ, 30 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਆਦਰਸ਼ ਨਗਰ ਵਿਕਾਸ ਕਮੇਟੀ ਅਤੇ ਗ੍ਰੀਨ ਐਨਕਲੇਵ ਨਿਵਾਸੀਆਂ ਵਲੋਂ ਮਾਸਟਰ ਅਮਰੀਕ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਪਾਣੀ ਦੇ ਨਿਕਾਸ ਸਬੰਧੀ ਮੰਗ ਪੱਤਰ ਦਿੱਤਾ ਗਿਆ | ਇਹ ਜਾਣਕਾਰੀ ਦਿੰਦਿਆਂ ਵਿਕਾਸ ਕਮੇਟੀ ਦੇ ਜਨਰਲ ਸਕੱਤਰ ਅਜੀਤ ਪ੍ਰਦੇਸੀ ਨੇ ਦੱਸਿਆ ਕਿ ਮੀਹਾਂ ਦਾ ਪਾਣੀ ਕੁਟੀਆ ਰੋਡ ਗਲੀ ਨੰਬਰ 2, ਗਲੀ ਨੰਬਰ 3, ਮਾਸਟਰ ਅਮਰੀਕ ਸਿੰਘ ਅਤੇ ਮਿਹਰਬਾਨ ਢਾਬੇ ਕੋਲ ਇਕੱਠਾ ਹੋ ਜਾਂਦਾ ਹੈ ਤੇ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ ਜਿੱਥੋਂ ਲੰਘਣਾ ਬੇਹੱਦ ਮੁਸ਼ਕਲ ਹੁੰਦਾ ਹੈ | ਪੈਦਲ ਤਾਂ ਬਿਲਕੁਲ ਵੀ ਨਹੀਂ ਲੰਘਿਆ ਜਾਂਦਾ | ਮੇਨ ਨਾਲੇ ਦੀ ਸਫ਼ਾਈ ਜੰਗੀ ਪੱਧਰ ਤੇ ਹੋਣ ਵਾਲੀ ਹੈ | ਰੈਲੋਂ ਰੋਡ ਦੇ ਦੋਨੋਂ ਪਾਸੇ ਬਣੇ ਮੇਨ ਨਾਲੇ ਕਈ ਥਾਵਾਂ ਤੋਂ ਬੰਦ ਪਏ ਹਨ ਜਿਸ ਕਰਕੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ | ਇਸ ਸਬੰਧੀ ਗ੍ਰੀਨ ਐਨਕਲੇਵ ਦੇ ਪ੍ਰਧਾਨ ਠੇਕੇਦਾਰ ਸੰਤੋਖ ਸਿੰਘ ਤੇ ਸੁਖਵਿੰਦਰ ਸਿੰਘ ਸੱਭਰਵਾਲ ਜੀ ਨੇ ਬੋਲਦਿਆਂ ਕਿਹਾ ਕਿ ਮੇਨ ਨਾਲਿਆਂ ਦੀ ਸਫ਼ਾਈ ਸਬੰਧੀ ਬਹੁਤ ਵਾਰੀ ਲਿਖਤੀ ਤੇ ਜ਼ੁਬਾਨੀ ਬੇਨਤੀਆਂ ਕਰ ਚੁੱਕੇ ਹਾਂ ਲੇਕਿਨ ਅੱਜ ਤੱਕ ਸਫ਼ਾਈ ਦਾ ਕੰਮ ਨਹੀਂ ਹੋਇਆ ਜਿਸ ਕਰਕੇ ਲੋਕਾਂ ਵਿਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ | ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਰੈਲੋਂ ਰੋਡ ਤੇ ਬਣੇ ਦੋਵੇਂ ਪਾਸੇ ਨਾਲਿਆਂ ਦੀ ਸਫ਼ਾਈ ਚੰਗੀ ਤਰ੍ਹਾਂ ਜੰਗੀ ਪੱਧਰ ਤੇ ਕਰਵਾਈ ਜਾਵੇ ਤਾਂ ਜੋ ਪਾਣੀ ਦਾ ਨਿਕਾਸ ਹੁੰਦਾ ਰਹੇ | ਇਸ ਮੌਕੇ ਸੁਰਜੀਤ ਬਰਨਾਲਾ, ਬਲਜੀਤ ਸਿੰਘ, ਠੇਕੇਦਾਰ ਸੰਤੋਖ ਸਿੰਘ, ਜਸਪਾਲ ਸਿੰਘ, ਭੁਪਿੰਦਰ ਸਿੰਘ ਗਰੇਵਾਲ, ਸੁੰਦਰ ਲਾਲ, ਗਿਆਨੀ ਨਰਿੰਦਰ ਸਿੰਘ, ਸੁਰਜੀਤ ਸਿੰਘ ਗ੍ਰੀਨ ਐਨਕਲੇਵ, ਸੁਖਵਿੰਦਰ ਸਿੰਘ ਸੱਭਰਵਾਲ ਤੇ ਹੋਰ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਨਰਾਇਣ ਮੰਦਰ ਨੂਰਪੁਰ ਬੇਦੀ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਭਾਰਤੀ ਫ਼ੌਜ ਨਾਲ ਸਾਂਝੇਦਾਰੀ ਸ਼ੁਰੂ ਕਰਨ ਵਾਲਾ ਆਈ. ਆਈ. ਟੀ. ਰੂਪਨਗਰ ਪਹਿਲਾ ਸੰਸਥਾਨ ਬਣਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।