22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਏਡਜ਼ ਜਾਗਰੂਕਤਾ ਤੇ ਟੈਸਟਿੰਗ ਸੰਬੰਧੀ ਕੈਂਪ ਲਗਾਇਆ

ਅਜੀਤ ਡੈਸਕ 13-02-2026
ਮੋਰਿੰਡਾ, 12 ਫਰਵਰੀ (ਤਰਲੋਚਨ ਸਿੰਘ ਕੰਗ)-ਏਡਜ਼ ਜਾਗਰੂਕਤਾ ਤੇ ਟੈਸਟਿੰਗ ਸਬੰਧੀ ਸ੍ਰੀਜਨ ਫਾਊਾਡੇਸ਼ਨ ਤੇ ਆਈ. ਸੀ. ਟੀ. ਸੀ. ਸ੍ਰੀ ਚਮਕੌਰ ਸਾਹਿਬ ਵਲੋਂ ਏਡਜ਼ ਜਾਗਰੂਕਤਾ ਤੇ ਟੈਸਟਿੰਗ ਸਬੰਧੀ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗਰਜਾ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਸ੍ਰੀਜਨ ਫਾਊਾਡੇਸ਼ਨ ਦੇ ਪ੍ਰੋਜੈਕਟ ਮੈਨੇਜਰ ਨੀਰਜ ਕੁਮਾਰ, ਐੱਚ. ਆਈ. ਵੀ.-ਏਡਜ਼ ਮੈਨੇਜਰ ਸ਼ੋਭਾ, ਕੌਂਸਲਰ ਨਿਰੰਜਨ ਸਿੰਘ ਅਤੇ ਐੱਲ. ਟੀ. ਹਰਵਿੰਦਰ ਸਿੰਘ ਵਲੋਂ ਟੈਸਟਿੰਗ ਕੀਤੀ ਗਈ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ | ਕੈਂਪ ਦੌਰਾਨ ਏਡਜ਼ ਦੀ ਟੈਸਟਿੰਗ, ਕਾਰਨ, ਲੱਛਣ, ਇਲਾਜ ਅਤੇ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਗੁਪਤ ਰੋਗਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਦਿਸ਼ਾ ਕਲਸਟਰ ਪਟਿਆਲਾ ਦੇ ਸੀ. ਪੀ. ਓ. ਜਸਪ੍ਰੀਤ ਸੰਧੂ, ਮਨਦੀਪ ਕੌਰ ਕਾਉਂਸਲਰ, ਜਸਵੀਰ ਸਿੰਘ ਕਾਉਂਸਲਰ, ਹਰਜਿੰਦਰ ਕੌਰ, ਏ.ਐੱਨ.ਐੱਮ. ਪ੍ਰੀਤੀ, ਨੈਂਸੀ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ ਤੇ ਰਮਨਦੀਪ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ 'ਚ ਇਲਾਕਾ ਵਾਸੀਆਂ ਲਈ ਐਂਬੂਲੈਂਸ ਸੇਵਾ ਕੱਲ੍ਹ ਕੀਤੀ ਜਾਵੇਗੀ ਸਮਰਪਿਤ <... ਅਗਲੀ ਖ਼ਬਰ ਵਾਤਾਵਰਨ ਜਾਗਰੂਕਤਾ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।