22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ 'ਚ ਇਲਾਕਾ ਵਾਸੀਆਂ ਲਈ ਐਂਬੂਲੈਂਸ ਸੇਵਾ ਕੱਲ੍ਹ ਕੀਤੀ ਜਾਵੇਗੀ ਸਮਰਪਿਤ <br/>

ਅਜੀਤ ਡੈਸਕ 13-02-2026
ਕਾਹਨਪੁਰ ਖੂਹੀ, 12 ਫਰਵਰੀ (ਗੁਰਬੀਰ ਸਿੰਘ ਵਾਲੀਆ)-ਪਿੰਡ ਡੂਮੇਵਾਲ ਵਿਖੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਵਿਚ ਕੱਲ੍ਹ ਇਲਾਕੇ ਦੀ ਜਨਤਾ ਲਈ ਐਂਬੂਲੈਂਸ ਸੇਵਾ ਸਮਰਪਿਤ ਕੀਤੀ ਜਾਵੇਗੀ | ਇਹ ਸੇਵਾ ਲਾਲਪੁਰਾ ਪਰਿਵਾਰ ਵਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਲੋਕ ਭਲਾਈ ਤੇ ਸਮਾਜ ਸੇਵਾ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੈਵੀਰ ਸਿੰਘ ਲਾਲਪੁਰਾ, ਡਾਇਰੈਕਟਰ ਇੰਡੀਆ ਵਰਲਡ ਕੈਂਸਰ ਕੇਅਰ ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਨੇ ਦੱਸਿਆ ਕਿ ਇਹ ਐਂਬੂਲੈਂਸ ਸੇਵਾ ਪੂਰੀ ਤਰ੍ਹਾਂ ਨਿਸ਼ੁਲਕ ਹੋਵੇਗੀ ਤੇ ਐਮਰਜੈਂਸੀ ਹਾਲਤਾਂ ਵਿਚ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਤੱਕ ਪਹੁੰਚਾਉਣ ਵਿਚ ਮਦਦਗਾਰ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਲਾਲਪੁਰਾ ਪਰਿਵਾਰ ਹਮੇਸ਼ਾਂ ਸਮਾਜ ਸੇਵਾ ਲਈ ਵਚਨਬੱਧ ਰਿਹਾ ਹੈ | ਉਨ੍ਹਾਂ ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਤੇ ਡਾ. ਕੁਲਵੰਤ ਸਿੰਘ ਢਾਲੀਵਾਲ ਦਾ ਖਾਸ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਤੇ ਪ੍ਰੇਰਣਾ ਨਾਲ ਇਹ ਸੇਵਾ ਸੰਭਵ ਹੋ ਸਕੀ | ਇਹ ਨਿਸ਼ੁਲਕ ਐਂਬੂਲੈਂਸ ਸੇਵਾ ਨਿਸ਼ਚਿਤ ਤੌਰ 'ਤੇ ਇਲਾਕੇ ਦੀਆਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ |


ਪਿਛਲੀ ਖ਼ਬਰ ਐਡਵੋਕੇਟ ਦਿਨੇਸ਼ ਚੱਢਾ ਨੇ ਸ੍ਰੀਮਦ ਭਾਗਵਤ ਕਥਾ 'ਚ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਏਡਜ਼ ਜਾਗਰੂਕਤਾ ਤੇ ਟੈਸਟਿੰਗ ਸੰਬੰਧੀ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।